ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੌਰੇ 'ਤੇ ਗਈ ਨਿਊਜੀਲੈਂਡ ਦੀ ਟੀਮ ਅੱਜ 3 ਇੱਕ ਦਿਨਾ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਖੇਡ ਰਹੀ ਹੈ। ਇਸ ਮੈਚ ਵਿੱਚ ਨਿਊਜੀਲੈਂਡ ਦੀ ਸ਼ਾਨਦਾਰ ਗੇਂਦਬਾਜੀ ਦੇਖਣ ਨੂੰ ਮਿਲੀ ਤੇ ਟੀਮ ਨੇ ਆਸਟ੍ਰੇਲੀਆਈ ਟੀਮ ਨੂੰ 50 ਓਵਰਾਂ ਵਿੱਚ 195 ਸਕੋਰ ਹੀ ਬਨਾਉਣ ਦਾ ਮੌਕਾ ਦਿੱਤਾ।
ਆਪਣੀ ਵਾਰੀ ਖੇਡਦਿਆਂ ਨਿਊਜੀਲੈਂਡ ਦੀ ਟੀਮ ਚੌਥੇ ਓਵਰ ਵਿੱਚ 1 ਵਿਕਟ ਗੁਆ ਕੇ 7 ਸਕੋਰ ਬਣਾ ਚੁੱਕੀ ਹੈ। ਇਸ ਵੇਲੇ ਆਸਟ੍ਰੇਲੀਆ 1-0 ਨਾਲ ਅੱਗੇ ਚੱਲ ਰਿਹਾ ਹੈ।