Wednesday, 28 February 2024
08 September 2022 New Zealand

ਆਕਲੈਂਡ ਵਿੱਚ ਮਿਲਿਆ ਜਿੰਦਾ ਬੰਬ, ਰਿਹਾਇਸ਼ੀਆਂ ਤੋਂ ਘਰ ਕਰਵਾਏ ਗਏ ਖਾਲੀ

ਆਕਲੈਂਡ ਵਿੱਚ ਮਿਲਿਆ ਜਿੰਦਾ ਬੰਬ, ਰਿਹਾਇਸ਼ੀਆਂ ਤੋਂ ਘਰ ਕਰਵਾਏ ਗਏ ਖਾਲੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਦੇ ਐਪਸਮ ਸਥਿਤ ਇੱਕ ਘਰ ਵਿੱਚੋਂ ਜਿੰਦਾ ਬੰਬ ਮਿਲਣ ਦੀ ਖਬਰ ਹੈ ਤੇ ਇਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜਰ ਦਰਜਨਾਂ ਰਿਹਾਇਸ਼ੀਆਂ ਤੋਂ ਘਰ ਖਾਲੀ ਕਰਵਾਇਆ ਗਿਆ ਹੈ। ਇਹ ਘਰ ਪੁਕੀਨੁਈ ਰੋਡ 'ਤੇ ਸਥਿਤ ਹੈ।
ਸ਼ਾਮ 6 ਵਜੇ ਦੇ ਲਗਭਗ ਪੁੁਲਿਸ ਸਮੇਤ ਡਿਫੈਂਸ ਫੋਰਸ ਦੀ ਐਕਸਪਲੋਜੀਵ ਆਰਡੀਨੈਸ ਡਿਸਪੋਜ਼ਲ ਟੀਮ ਮੌਕੇ 'ਤੇ ਪੁੱਜੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਬੰਬ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਜਦੀਕੀ ਰਿਹਾਇਸ਼ੀਆਂ ਨੂੰ ਸੁਰੱਖਿਆ ਦੇ ਮੱਦੇਨਜਰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਪਰ ਹੁਣ ਇਲਾਕੇ ਦੇ ਉਕਤ ਘਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਰਿਹਾਇਸ਼ੀਆਂ ਨੂੰ ਵਾਪਿਸ ਆਉਣ ਦੀ ਇਜਾਜਤ ਦੇ ਦਿੱਤੀ ਗਈ ਹੈ। ਬੰਬ ਨੂੰ ਨਸ਼ਟ ਕਰਨ ਦਾ ਕੰਮ ਹੁਣ ਸਵੇਰੇ ਸਿਰੇ ਚੜਾਇਆ ਜਾਏਗਾ। ਘੇਰਾਬੰਦੀ ਕੀਤੇ ਘਰ ਵਿੱਚ ਸੁਰੱਖਿਆ ਦਸਤੇ ਰਾਤ ਨੂੰ ਮੌਜੂਦ ਰਹਿਣਗੇ।

ADVERTISEMENT
NZ Punjabi News Matrimonials