Tuesday, 27 February 2024
09 September 2022 New Zealand

ਟੂਰਿਸਟ ਵੀਜਾ ਲੈਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

- 30,000 ਲੋਕ ਇਸ ਵੇਲੇ ਵੀਜੇ ਦੀ ਉਡੀਕ ਵਿੱਚ
ਟੂਰਿਸਟ ਵੀਜਾ ਲੈਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਆਉਣ ਦੀ ਉਡੀਕ ਵਿੱਚ ਇਸ ਵੇਲੇ ਹਜਾਰਾਂ ਦੀ ਗਿਣਤੀ ਵਿੱਚ ਵਿਦੇਸ਼ੀਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਇਮੀਗ੍ਰੇਸ਼ਨ ਵਿਭਾਗ ਤੋਂ ਹਾਸਿਲ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਇਸ ਵੇਲੇ 30,000 ਤੋਂ ਵਧੇਰੇ ਵਿਦੇਸ਼ੀ ਨਿਊਜੀਲੈਂਡ ਲਈ ਟੂਰਿਸਟ ਵੀਜਾ ਅਪਲਾਈ ਕਰ ਚੁੱਕੇ ਹਨ।
ਵੀਜਾ ਜਾਰੀ ਕਰਨ ਦੀ ਰਫਤਾਰ ਇਨੀਂ ਹਲਕੀ ਹੈ ਕਿ ਹੁਣ ਤੱਕ ਟੂਰਿਸਟ ਵੀਜਾ ਪ੍ਰੋਸੈਸਿੰਗ ਸ਼ੁਰੂ ਹੋਣ ਤੋਂ ਬਾਅਦ 5 ਵਿੱਚੋਂ ਸਿਰਫ ਇੱਕ ਨੂੰ ਹੀ ਟੂਰਿਸਟ ਵੀਜਾ ਜਾਰੀ ਹੋਇਆ ਹੈ।
ਕੁੱਲ 38,000 ਫਾਈਲਾਂ ਵਿੱਚੋਂ ਸਿਰਫ 7000 ਨੂੰ ਹੀ ਵੀਜੇ ਜਾਰੀ ਹੋਏ ਹਨ।
ਕਈਆਂ ਨੂੰ ਤਾਂ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਹੈ, ਵੀਜਾ ਅਪਲਾਈ ਕੀਤਿਆਂ ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਪਤਾ ਨਹੀਂ ਕਿ ਉਨ੍ਹਾਂ ਦੀ ਫਾਈਲ ਪ੍ਰੋਸੈਸ ਹੋ ਵੀ ਰਹੀ ਹੈ ਜਾਂ ਨਹੀਂ। ਅਜਿਹੇ ਲੋਕਾਂ ਵਿੱਚੋਂ ਇੱਕ ਹਨ ਵਲੰਿਗਟਨ ਰਹਿੰਦੇ ਜਸ਼ਨਪ੍ਰੀਤ ਕੌਰ, ਜਿਨ੍ਹਾਂ ਦੇ ਪਿਤਾ ਨੂੰ ਮਿਲਿਆਂ ਨੂੰ ਉਨ੍ਹਾਂ ਨੂੰ 4 ਸਾਲ ਦਾ ਸਮਾਂ ਹੋ ਗਿਆ ਹੈ। ਪਹਿਲਾਂ ਕੋਰੋਨਾ ਮਹਾਂਮਾਰੀ ਤੇ ਹੁਣ ਵੀਜਾ ਪ੍ਰੋਸੈਸਿੰਗ ਦੀ ਦੇਰੀ ਉਨ੍ਹਾਂ ਲਈ ਤਣਾਅ ਦਾ ਕਾਰਨ ਬਣ ਰਹੀ ਹੈ।

ADVERTISEMENT
NZ Punjabi News Matrimonials