Thursday, 22 February 2024
09 September 2022 New Zealand

ਨਿਊਜੀਲ਼ੈਂਡ ਵਾਲਿਓ ਹੋ ਜਾਓ ਤਿਆਰ, ਵਾਰਿਸ ਭਰਾ ਲੈਕੇ ਆ ਰਹੇ ਪੰਜਾਬੀ ਵਿਰਸਾ 2022

ਆਕਲੈਂਡ, ਕ੍ਰਾਈਸਚਰਚ, ਟੌਰੰਗਾ ਤੇ ਵਲੰਿਗਟਨ ਵਿੱਚ ਬੱਝਣਗੀਆਂ ਰੌਣਕਾਂ
ਨਿਊਜੀਲ਼ੈਂਡ ਵਾਲਿਓ ਹੋ ਜਾਓ ਤਿਆਰ, ਵਾਰਿਸ ਭਰਾ ਲੈਕੇ ਆ ਰਹੇ ਪੰਜਾਬੀ ਵਿਰਸਾ 2022 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਾਰਿਸ ਭਰਾਵਾਂ ਦੀ ਤਿੱਕੜੀ ਦਾ ਦੁਨੀਆਂ ਭਰ ਵਿੱਚ ਮਸ਼ਹੂਰ ਸ਼ੋਅ 'ਪੰਜਾਬੀ ਵਿਰਸਾ' ਇਸੇ ਮਹੀਨੇ ਨਿਊਜੀਲੈਂਡ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਹੋਣ ਜਾ ਰਿਹਾ ਹੈ।
ਇਹ ਮੇਲਾ ਕ੍ਰਾਈਸਚਰਚ ਵਿੱਚ 22 ਸਤੰਬਰ ਨੂੰ, ਟੌਰੰਗੇ ਵਿੱਚ 23 ਸਤੰਬਰ ਨੂੰ, ਆਕਲੈਂਡ ਵਿੱਚ 24 ਸਤੰਬਰ ਨੂੰ, ਵਲੰਿਗਟਨ ਵਿੱਚ 25 ਸਤੰਬਰ ਨੂੰ ਹੋਏਗਾ।
24 ਸਤੰਬਰ ਵਾਲਾ ਆਕਲੈਂਡ ਦਾ ਸ਼ੋਅ ਮੈਨੂਕਾਊ ਦੇ ਵੋਡਾਫੋਨ ਇਵੈਂਟ ਸੈਂਟਰ ਵਿੱਚ ਹੋਏਗਾ ਤੇ ਸ਼ਾਮ 7 ਵਜੇ ਸ਼ੁਰੂ ਹੋਏਗਾ। ਤਿੰਨੋਂ ਭਰਾ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸਰੋਤਿਆਂ ਦਾ ਪੂਰਾ ਸਮਾਂ ਬੰਨਕੇ ਰੱਖਣਗੇ।

ADVERTISEMENT
NZ Punjabi News Matrimonials