Tuesday, 27 February 2024
09 September 2022 New Zealand

ਕੀ ਨਿਊਜੀਲੈਂਡ ਵਿੱਚ ਰਾਣੀ ਦੇ ਫਿਊਨਰਲ ਮੌਕੇ ਐਲਾਨੀ ਜਾਣੀ ਚਾਹੀਦੀ ਹੈ ‘ਪਬਲਿਕ ਹੋਲੀਡੇਅ’?

ਕੀ ਨਿਊਜੀਲੈਂਡ ਵਿੱਚ ਰਾਣੀ ਦੇ ਫਿਊਨਰਲ ਮੌਕੇ ਐਲਾਨੀ ਜਾਣੀ ਚਾਹੀਦੀ ਹੈ ‘ਪਬਲਿਕ ਹੋਲੀਡੇਅ’? - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਯੂਨਾਈਟਿਡ ਕਿੰਗਡਮ ਵਿੱਚ ਕੁਈਨ ਐਲੀਜ਼ਾਬੇਥ 2 ਦੇ ਫਿਊਨਰਲ ਮੌਕੇ ਬੈਂਕ ਹੋਲੀਡੇਅ ਐਲਾਨੀ ਜਾਏਗੀ। ਰਾਣੀ ਜੋ ਕਿ 96 ਸਾਲ ਦੀ ਉਮਰ ਵਿੱਚ ਆਪਣੀ ਸ਼ਾਨ-ਸ਼ੌਕਤ ਭਰੀ ਜਿੰਦਗੀ ਭੋਗਦਿਆਂ ਬੀਤੀ ਰਾਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ, ਉਨ੍ਹਾਂ ਦਾ ਫਿਊਨਰਲ 10 ਕੁ ਦਿਨਾਂ ਤੱਕ ਵੈਸਟਮਿਨੀਸਟਰ ਐਬੀ ਵਿਖੇ ਕੀਤਾ ਜਾਏਗਾ ਤੇ ਉਸ ਦਿਨ ਯੂਕੇ ਵਿੱਚ ਪਬਲਿਕ ਹੋਲੀਡੇਅ ਐਲਾਨੀ ਜਾਏਗੀ।

ਹਾਲਾਂਕਿ ਨਿਊਜੀਲੈਂਡ ਵਿੱਚ ਅਜੇ ਤੱਕ ਸਰਕਾਰ ਵਲੋਂ ਅਜਿਹਾ ਫੈਸਲਾ ਲਏ ਜਾਣ ਬਾਰੇ ਕੋਈ ਵਿਚਾਰ ਨਹੀਂ ਹੈ, ਪਰ ਕੀ ਨਿਊਜੀਲੈਂਡ ਵਿੱਚ ਇਸ ਮੌਕੇ 'ਪਬਲਿਕ ਹੋਲੀਡੇਅ' ਐਲਾਨੀ ਜਾਣੀ ਚਾਹੀਦੀ ਹੈ ਜਾਂ ਨਹੀਂ? ਦਿਓ ਤਾਂ ਆਪਣੀ ਰਾਏ।

ADVERTISEMENT
NZ Punjabi News Matrimonials