Thursday, 22 February 2024
09 September 2022 New Zealand

ਨਿਊਜੀਲੈਂਡ ਦੀ ਰੀਅਲ ਅਸਟੇਟ ਮਾਰਕੀਟ, ਸੁਧਾਰ ਤੋਂ ਪਹਿਲਾਂ ਅਜੇ ਹੋਰ ਗਿਰੇਗੀ ਮਾਰਕੀਟ, ਘਰਾਂ ਦੇ ਮੁੱਲਾਂ ਵਿੱਚ 5.5% ਦੀ ਗਿਰਾਵਟ ਦਰਜ

ਨਿਊਜੀਲੈਂਡ ਦੀ ਰੀਅਲ ਅਸਟੇਟ ਮਾਰਕੀਟ, ਸੁਧਾਰ ਤੋਂ ਪਹਿਲਾਂ ਅਜੇ ਹੋਰ ਗਿਰੇਗੀ ਮਾਰਕੀਟ, ਘਰਾਂ ਦੇ ਮੁੱਲਾਂ ਵਿੱਚ 5.5% ਦੀ ਗਿਰਾਵਟ ਦਰਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਰਦੀਆਂ ਭਾਂਵੇ ਖਤਮ ਹੋ ਰਹੀਆਂ ਹਨ, ਪਰ ਰੀਅਲ ਅਸਟੇਟ ਮਾਰਕੀਟ ਨੂੰ ਨਿੱਘ ਅਜੇ ਵੀ ਕਿਸੇ ਪਾਸਿਓਂ ਮਿਲਦੀ ਨਜਰ ਨਹੀਂ ਆਉਂਦੀ। ਤਾਜਾ ਸਾਹਮਣੇ ਆਏ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਭਰ ਵਿੱਚ ਘਰਾਂ ਦੇ ਔਸਤ ਮੁੱਲ ਵਿੱਚ 5.5% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਅਗਸਤ ਵਿੱਚ ਦਰਜ ਕੀਤੀ ਗਈ ਹੈ ਤੇ ਜੁਲਾਈ ਵਿੱਚ ਵੀ 4.9% ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ।
ਰੀਅਲ ਅਸਟੇਟ ਮਾਹਿਰ ਡੇਵਿਡ ਨਗੇਲ ਦਾ ਕਹਿਣਾ ਹੈ ਕਿ ਅਜੇ ਮਾਰਕੀਟ ਵਿੱਚ ਸੁਧਾਰ ਤੋਂ ਪਹਿਲਾਂ ਹੋਰ ਵੀ ਜਿਆਦਾ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਮੋਰਗੇਜ ਦੇਣ ਸਬੰਧੀ ਬੈਂਕਾਂ ਦੀਆਂ ਵਧਾਈਆਂ ਸਖਤਾਈਆਂ ਤੇ ਵੱਧ ਰਹੇ ਵਿਆਜ ਦਰ ਕਾਰਨ ਖ੍ਰੀਦਾਰਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। 'ਫਰਸਟ ਹੋਮ ਬਾਇਰ' ਲਈ ਤਾਂ ਹਾਲਾਤ ਹੋਰ ਵੀ ਜਿਆਦਾ ਮਾੜੇ ਹੋ ਗਏ ਹਨ, ਜੋ ਇਸ ਮੰਦੀ ਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਨੈੱਟ-ਮਾਈਗ੍ਰੇਸ਼ਨ ਪਾਜਟੀਵ ਹੋਏਗੀ, ਉਸ ਵੇਲੇ ਰੀਅਲ ਅਸਟੇਟ ਮਾਰਕੀਟ ਵਿੱਚ ਸੁਧਾਰ ਆਏਗਾ ਤੇ ਅਜੇ ਇਸਨੂੰ ਕੁਝ ਮਹੀਨਿਆਂ ਦਾ ਸਮਾਂ ਲੱਗ ਜਾਏਗਾ।

ADVERTISEMENT
NZ Punjabi News Matrimonials