Tuesday, 27 February 2024
10 September 2022 New Zealand

ਜੇਮਸ ਸ਼ਾਅ ਨੂੰ ਮੁੜ ਤੋਂ ਚੁਣਿਆ ਗਿਆ ਗਰੀਨ ਪਾਰਟੀ ਦਾ ਕੋ-ਲੀਡਰ

ਜੇਮਸ ਸ਼ਾਅ ਨੂੰ ਮੁੜ ਤੋਂ ਚੁਣਿਆ ਗਿਆ ਗਰੀਨ ਪਾਰਟੀ ਦਾ ਕੋ-ਲੀਡਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜੇਮਸ ਸ਼ਾਅ ਗਰੀਨ ਪਾਰਟੀ ਵਿੱਚ ਆਪਣੇ ਪੁਰਾਣੇ ਅਹੁਦੇ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ ਤੇ ਪਾਰਟੀ ਦੇ ਜਿਆਦਾਤਰ ਨੁਮਾਇੰਦਿਆਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਕੇ ਉਨ੍ਹਾਂ ਨੂੰ ਮੁੜ ਤੋਂ ਕੋ-ਲੀਡਰ ਚੁਣ ਲਿਆ ਹੈ। ਜੁਲਾਈ ਵਿੱਚ ਜੇਮਸ ਨੂੰ ਆਪਣੇ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਕਿਉਂਕਿ ਸਲਾਨਾ ਜਨਰਲ ਪਾਰਟੀ ਮੀਟਿੰਗ ਵਿੱਚ ਇਸ ਅਹੁਦੇ ਲਈ ਨਵੀਆਂ ਨੁਮਾਇੰਦਗੀਆਂ ਲਈ ਸੱਦਾ ਦਿੱਤਾ ਗਿਆ ਸੀ। ਜੇਮਸ ਨੂੰ ਮੁੜ ਤੋਂ ਚੁਣੇ ਜਾਣ ਲਈ ਵੋਟਿੰਗ ਆਨਲਾਈਨ ਹੋਈ ਹੈ, ਜਿਸ ਵਿੱਚ ਪਾਰਟੀ ਡੇਲੀਗੇਸ਼ਨਾਂ ਵਲੋਂ 145 ਵੋਟਾਂ ਪਾਈਆਂ ਗਈਆਂ ਹਨ।

ਇਸ ਅਹੁਦੇ ਲਈ ਕੋਈ ਵੀ ਆਪਣੀ ਨੁਮਾੰਿੲੰਦਗੀ ਲਈ ਦਾਅਵੇਦਾਰੀ ਪੇਸ਼ ਕਰ ਸਕਦਾ ਸੀ, ਪਰ ਕਿਸੇ ਨੇ ਵੀ ਅਜਿਹਾ ਨਾ ਕੀਤਾ ਤੇ ਡੇਲੀਗੇਸ਼ਨਾਂ ਕੋਲ ਜਾਂ ਤਾਂ ਜੇਮਸ ਦੇ ਹੱਕ ਵਿੱਚ ਵੋਟ ਪਾਉਣ ਦਾ ਮੌਕਾ ਸੀ ਜਾਂ ਫਿਰ ਇਸ ਦਾਅਵੇਦਾਰੀ ਨੂੰ ਖੁੱਲਾ ਰੱਖਣ ਦਾ ਮੌਕਾ ਸੀ।

ADVERTISEMENT
NZ Punjabi News Matrimonials