Friday, 23 February 2024
10 September 2022 New Zealand

ਕਾਇਕੂਰਾ ਵਿੱਚ ਵਾਪਰਿਆ ਮੰਦਭਾਗਾ ਹਾਦਸਾ, ਬੋਟ ਪਲਟਣ ਨਾਲ 5 ਜਣਿਆਂ ਦੀ ਹੋਈ ਮੌਤ

ਵੇਲ ਮੱਛੀ ਦੇ ਟਕਰਾਉਣ ਨਾਲ ਪਲਟੀ ਬੋਟ
ਕਾਇਕੂਰਾ ਵਿੱਚ ਵਾਪਰਿਆ ਮੰਦਭਾਗਾ ਹਾਦਸਾ, ਬੋਟ ਪਲਟਣ ਨਾਲ 5 ਜਣਿਆਂ ਦੀ ਹੋਈ ਮੌਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਾਇਕੂਰਾ ਦੀ ਗੂਜ਼ ਬੇਅ 'ਤੇ ਵਾਪਰੇ ਮੰਦਭਾਗੇ ਹਾਦਸੇ ਵਿੱਚ ਇੱਕ ਬੋਟ ਪਲਟਣ ਕਾਰਨ 5 ਜਣਿਆਂ ਦੀ ਮੌਤ ਹੋਣ ਦੀ ਖਬਰ ਦੀ ਪੁਸ਼ਟੀ ਹੈ। ਜਿਸ ਬੋਟ ਵਿੱਚ ਮ੍ਰਿਤਕ ਸਵਾਰ ਸਨ, ਉਹ ਸਵੇਰੇ 10 ਵਜੇ ਦੇ ਲਗਭਗ ਇੱਕ ਵੇਲ ਮੱਛੀ ਦੇ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਮ੍ਰਿਤਕਾਂ ਨੂੰ ਬਚਾਉਣ ਲਈ ਐਮਰਜੈਂਸੀ ਦਸਤੇ ਵੀ ਮੌਕੇ 'ਤੇ ਪੁੱਜੇ, ਪਰ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੋਟ ਵਿੱਚ ਕੁੱਲ 11 ਲੋਕ ਸਵਾਰ ਸਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁੱਠੀ ਹੋਈ ਬੋਟ 'ਤੇ ਕਈ ਜਣੇ ਬੈਠੇ ਦੇਖੇ ਜਾ ਸਕਦੇ ਹਨ। ਮੌਕੇ 'ਤੇ ਇੱਕ ਹੈਲੀਕਾਪਟਰ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਸਨ।

ADVERTISEMENT
NZ Punjabi News Matrimonials