ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਲਗਾਤਾਰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਸਾਬਿਤ ਹੁੰਦਾ ਹੈ ਅਗਸਤ ਵਿੱਚ ਵਧੇ ਗ੍ਰੋਸਰੀ ਦੇ ਮੁੱਲਾਂ ਵਿੱਚ 8.7% ਵਾਧੇ ਤੋਂ। ਇਨ੍ਹਾਂ ਹੀ ਨਹੀਂ ਸਬਜੀਆਂ ਤੇ ਫਲਾਂ ਦੇ ਮੁੱਲਾਂ ਵਿੱਚ 17% ਦਾ ਵਾਧਾ ਦਰਜ ਕੀਤਾ ਗਿਆ ਹੈ।
ਗਰੋਸਰੀ ਸਪਲਾਇਰ ਕੋਸਟ ਇੰਡੈਕਸ ਜੋ ਕਿ ਫੂਡਸਟੱਫ ਕੋਪਰੇਟਿਵ ਨੂੰ 60,000 ਤੋਂ ਵਧੇਰੇ ਸਪਲਾਈ ਕੀਤੇ ਜਾਣ ਵਾਲਾ ਗ੍ਰੋਸਰੀ ਉਤਪਾਦਾਂ ਦੇ ਮੁੱਲਾਂ ਦਾ ਨਿਰੀਖਣ ਕਰਦਾ ਹੈ, ਉਸ ਵਲੋਂ ਇਨ੍ਹਾਂ ਆਂਕੜਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਆਂਕੜਿਆਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ 60,000 ਉਤਪਾਦਾਂ ਵਿੱਚੋਂ 20% ਉਤਪਾਦਾਂ ਦਾ ਮੁੱਲ ਵਿੱਚ 9.7% ਦਾ ਰਿਕਾਰਡ ਵਾਧਾ ਦਰਜ ਹੋਇਆ ਹੈ।