ਆਕਲੈਂਡ (ਹਰਪ੍ਰੀਤ ਸਿੰਘ) - ਰਾਣੀ ਐਲੀਜਾਬੇਥ 2 ਦੀ ਮੌਤ ਅਤੇ ਉਨ੍ਹਾਂ ਵਲੋਂ ਬਿਤਾਈ ਲੋਕਾਂ ਲਈ ਸਮਰਪਿਤ ਜਿੰਦਗੀ ਨੂੰ ਯਾਦਗਾਰ ਬਨਾਉਣ ਲਈ ਨਿਊਜੀਲੈਂਡ ਸਰਕਾਰ ਵਲੋਂ 26 ਸਤੰਬਰ ਨੂੰ ਪਬਲਿਕ ਹੋਲੀਡੇਅ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਮੌਕੇ ਦੱਸਿਆ ਕਿ ਰਾਣੀ ਦੀ ਮੌਤ ਦੇ ਸ਼ੋਕ ਦੇ ਸਬੰਧ ਵਿੱਚ ਇਹ ਛੁੱਟੀ ਐਲਾਨੀ ਜਾਏਗੀ।
ਉਨ੍ਹਾਂ ਕਿਹਾ ਕਿ ਰਾਣੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸ਼ੀਅਤ ਸੀ ਤੇ ਨਿਊਜੀਲੈਂਡ ਵਾਸੀਆਂ ਨੂੰ ਉਨ੍ਹਾਂ ਦੀ ਹੋਈ ਮੌਤ ਦਾ ਸ਼ੌਕ ਮਨਾਉਣ ਤੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਜਿੰਦਗੀ ਬਿਤਾਏ ਜਾਣ ਦੀ ਖੁਸ਼ੀ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਇਸ ਸਬੰਧੀ 26 ਸਤੰਬਰ ਨੂੰ ਵਿਸ਼ੇਸ਼ ਪ੍ਰੋਗਰਾਮ ਵਲੰਿਗਟਨ ਵਿਖੇ ਉਲੀਕਿਆ ਗਿਆ ਹੈ ਤੇ ਇਸ ਦਾ ਸਿੱਧਾ ਪ੍ਰਸਾਰਣ ਟੈਲੀਵੀਜਨ 'ਤੇ ਕੀਤਾ ਜਾਏਗਾ।