ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਫਰੋਜ਼ਨ ਬੇਰੀਆਂ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ, ਦਰਅਸਲ ਇਨ੍ਹਾਂ ਇਮਪੋਰਟ ਕੀਤੀਆਂ ਬੇਰੀਆਂ ਤੋਂ ਹੈਪਟਾਈਟਸ 'ਏ' ਹੋਣ ਦੇ ਕਈ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਇਹ ਚੇਤਾਵਨੀ ਜਾਰੀ ਹੋਈ ਹੈ।
ਨਿਊਜੀਲੈਂਡ ਫੂਡ ਸੈਫਟੀ ਨੇ ਸਲਾਹ ਦਿੱਤੀ ਹੈ ਕਿ ਜਿਨ੍ਹਾਂ ਨੂੰ ਲੀਵਰ ਦੀ ਗੰਭੀਰ ਬਿਮਾਰੀ, ਬਜੁਰਗ ਜਾਂ ਗਰਭਵਤੀ ਮਹਿਲਾਵਾਂ, ਇਸ ਤੋਂ ਜਿਆਦਾ ਸਾਵਧਾਨੀ ਵਰਤਣ।
ਦੱਸਦੀਏ ਕਿ ਹੈਪਟਾਈਟਸ ਏ ਦੇ ਕੇਸ ਨਿਊਜੀਲੈਂਡ ਵਿੱਚ ਬਹੁਤ ਹੀ ਘੱਟ ਪਾਏ ਜਾਂਦੇ ਹਨ ਤੇ ਇਸ ਤੋਂ ਪਹਿਲਾਂ 2015 ਵਿੱਚ ਵੀ ਫਰੋਜ਼ਨ ਬੇਰੀਆਂ ਤੋਂ ਹੀ ਇਹ ਬਿਮਾਰੀ ਨਿਊਜੀਲੈਂਡ ਵਿੱਚ ਫੈਲੀ ਸੀ।