ਆਕਲੈਂਡ (ਹਰਪ੍ਰੀਤ ਸਿੰਘ) - ਮੈਨੁਰੇਵਾ ਵਿੱਚ ਸੂਟਕੇਸ ਵਿੱਚ ਮਿਲੇ ਬੱਚਿਆਂ ਦੀ ਲਾਸ਼ਾਂ ਸਬੰਧੀ ਨਿਊਜੀਲੈਂਡ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਇਨ੍ਹਾਂ ਬੱਚਿਆਂ ਦੇ ਕਤਲ ਦੇ ਸਬੰਧ ਵਿੱਚ ਉਨ੍ਹਾਂ ਦੀ 42 ਸਾਲਾ ਮਾਂ ਦੀ ਸਾਊਥ ਕੋਰੀਆ ਵਿੱਚ ਗ੍ਰਿਫਤਾਰੀ ਹੋ ਗਈ ਹੈ, ਜੋ ਕਿ ਇੱਕ ਅਪਾਰਟਮੈਂਟ ਵਿੱਚ ਲੁਕੀ ਹੋਈ ਸੀ। ਪੁਲਿਸ ਅਨੁਸਾਰ ਉਸਨੂੰ ਜਲਦ ਹੀ ਨਿਊਜੀਲੈਂਡ ਲਿਆਉਂਦਾ ਜਾਏਗਾ ਤੇ ਇੱਥੇ 2 ਕਤਲ ਦੇ ਮਾਮਲਿਆਂ ਦਾ ਕੇਸ ਉਸ 'ਤੇ ਚਲਾਇਆ ਜਾਏਗਾ।
ਦਰਅਸਲ ਮੈਨੂਰੇਵਾ ਦੇ ਇੱਕ ਪਰਿਵਾਰ ਨੂੰ ਆਕਸ਼ਨ ਵਿੱਚੋਂ ਖ੍ਰੀਦੇ ਸੂਟਕੇਸ ਵਿੱਚੋਂ ਛੋਟੇ-ਛੋਟੇ ਬੱਚਿਆਂ ਦੇ ਸ਼ਰੀਰਿਕ ਅਵਸ਼ੇਸ਼ ਮਿਲੇ ਸਨ, ਜਿਨ੍ਹਾਂ ਦੀ ਮੌਤ ਕਈ ਸਾਲ ਪਹਿਲਾਂ ਹੋਈ ਮੰਨੀ ਜਾ ਰਹੀ ਸੀ। ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਸੀ ਕਿ ਇਹ ਏਸ਼ੀਅਨ ਮੂਲ ਦੇ ਬੱਚੇ ਸਨ, ਜਿਨ੍ਹਾਂ ਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਨ੍ਹਾਂ ਦੀ ਮਾਂ ਲਾਪਤਾ ਸੀ।