ਆਕਲੈਂਡ (ਹਰਪ੍ਰੀਤ ਸਿੰਘ) - ਜਿਨ੍ਹਾਂ ਸਟੋਰਾਂ ਤੋਂ ਪਹਿਲਾਂ ਜੈਤੂ ਟਿਕਟਾਂ ਵਿੱਕ ਚੁੱਕੀਆਂ ਹਨ, ਉਨਾਂ੍ਹ 'ਤੇ ਅੱਜ ਪੂਰੀ ਭੀੜ ਹੈ, ਅਜਿਹਾ ਇਸ ਲਈ ਕਿਉਂਕਿ ਅੱਜ ਦੇ ਲੋਟੋ ਡਰਾਅ ਦੀ ਇਨਾਮੀ ਰਾਸ਼ੀ $20 ਮਿਲੀਅਨ ਦੀ ਹੈ ਤੇ ਹਰ ਇੱਕ ਨਿਊਜੀਲੈਂਡ ਵਾਸੀਆਂ ਇਸ ਨੂੰ ਜਿੱਤਣ ਦਾ ਮੌਕਾ ਖੁੰਝਣਾ ਨਹੀਂ ਚਾਹੁੰਦਾ।
ਅਜਿਹਾ ਹੀ ਇੱਕ ਸਟੋਰ ਹੈਮਿਲਟਨ ਵਿੱਚ ਹੈ, ਸਟਾਰਟਫੋਰਡ ਲੋਜ ਫਾਰਮੈਸੀ, ਜਿੱਥੇ ਲੋਟੋ ਖ੍ਰੀਦਣ ਵਾਲਿਆਂ ਦੀ ਸਵੈਰ ਤੋਂ ਹੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਆਕਲੈਂਡ ਦੇ ਹੈਂਡਰਸਨ ਦੇ ਵੈਸਟ ਸਿਟੀ ਮਾਲ ਸਥਿਤ ਵੈਸਟ ਸਿਟੀ ਲੋਟੋ ਦਾ ਵੀ ਇਹੀ ਹਾਲ ਹੈ, ਜਿੱਥੇ ਪਹਿਲਾਂ ਕਈ ਜੈਤੂ ਸਾਹਮਣੇ ਆ ਚੁੱਕੇ ਹਨ।ਇੱਥੇ ਬੀਤੇ ਸਾਲ $17 ਮਿਲੀਅਨ ਦੀ ਇਨਾਮੀ ਰਾਸ਼ੀ ਦਾ ਜੈਤੂ
ਵੀ ਇੱਥੋਂ ਹੀ ਸੀ। ਹੁਣ ਜੇ ਤੁਸੀਂ ਵੀ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹੋ ਤਾਂ ਅੱਜ ਦਾ ਲੋਟੋ ਜਰੂਰ ਖ੍ਰੀਦੋ।