ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦਾ ਮਸ਼ਹੂਰ ਭਾਰਤੀ ਰੈਸਟੋਰੈਂਟ 'ਟੇਸਟ ਆਫ ਇੰਡੀਆ' ਹੁਣ ਜਲਦ ਹੀ ਮੁੜ ਤੋਂ ਲੋਕਾਂ ਦੀ ਸੇਵਾ ਵਿੱਚ ਹਾਜਿਰ ਹੋਏਗਾ। ਇਸ ਗੱਲ ਦੀ ਜਾਣਕਾਰੀ ਰੈਸਟੋਰੈਂਟ ਦੇ ਮਾਲਕ ਨੇ ਜਾਰੀ ਕੀਤੀ ਹੈ। ਦਰਅਸਲ ਇਸ ਟੇਕ ਅਵੇ ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਸੀ ਤੇ ਕਈ ਦਿਨਾਂ ਤੋਂ ਬੰਦ ਪਿਆ ਹੈ। ਇਲਾਕੇ ਵਿੱਚ ਇਹ ਰੈਸਟੋਰੇਂਟ ਆਪਣੇ ਸੁਆਦਲੇ ਭੋਜਨਾਂ ਲਈ ਜਾਣਿਆਂ ਜਾਂਦਾ ਹੈ।
ਅੱਗਲ ਲੱਗਣ ਦਾ ਕਾਰਨ ਰੈਸਟੋਰੈਂਟ ਵਿੱਚ ਲੱਗੇ ਤੰਦੂਰਾਂ ਨੂੰ ਦੱਸਿਆ ਜਾ ਰਿਹਾ ਹੈ ਤੇ ਫਾਇਰ ਵਿਭਾਗ ਅਨੁਸਾਰ ਇਹ ਅੱਗ ਰਸੋਈ ਤੋਂ ਸ਼ੁਰੂ ਹੋਈ ਸੀ। ਮੌਕੇ 'ਤੇ ਫਾਇਰ ਵਿਭਾਗ ਦੇ 11 ਟਰੱਕ ਵੀ ਪੁੱਜੇ ਸਨ। ਇਹ ਰੈਸਟੋਰੈਂਟ 1993 ਤੋਂ ਵਲੰਿਗਟਨ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ ਤੇ ਆਸ ਹੈ ਕਿ ਜਲਦ ਰੈਸਟੋਰੈਂਟ ਮੁੜ ਤੋਂ ਲੋਕਾਂ ਦੀ ਸੇਵਾ ਵਿੱਚ ਹਾਜਿਰ ਹੋਏਗਾ।