ਆਕਲੈਂਡ (ਹਰਪ੍ਰੀਤ ਸਿੰਘ) - ਓਵਰਸੀਜ਼ ਨਾਲ ਸਬੰਧਤ ਇੱਕ ਵੈੱਬਸਾਈਟ 'ਤੇ ਨਿਊਜੀਲੈਂਡ ਦੀਆਂ ਗੱਡੀਆਂ ਦੇ ਜਾਅਲੀ ਸਰਟੀਫਿਕੇਟ ਵਿਕਣ ਦੀ ਖਬਰ ਸਾਹਮਣੇ ਆਈ ਹੈ। ਖਦਸ਼ਾ ਇਹ ਸੀ ਕਿ ਇਸ ਦੀ ਵਰਤੋਂ ਚੋਰੀ ਦੀਆਂ ਗੱਡੀਆਂ ਨੂੰ ਵੇਚਣ ਲਈ ਕੀਤੀ ਜਾ ਸਕਦੀ ਸੀ। ਪਰ ਐਨ ਜੈਡ ਟੀ ਏ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਆਨਲਾਈਨ ਵਿੱਕ ਰਹੇ ਸਰਟੀਫਿਕੇਟਾਂ ਦੀ ਵਿਕਰੀ ਨੂੰ ਰੁਕਵਾ ਦਿੱਤਾ ਗਿਆ ਹੈ। ਐਨ ਜੈਡ ਟੀ ਏ ਦੇ ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਧਿਆਨ ਨਾਲ ਦੇਖਣ 'ਤੇ ਇਨ੍ਹਾਂ ਦੀ ਪਹਿਚਾਣ ਵੀ ਆਸਾਨੀ ਨਾਲ ਹੋ ਜਾਂਦੀ ਸੀ, ਪਰ ਫਿਰ ਵੀ ਗੱਡੀਆਂ ਦੀ ਖ੍ਰੀਦ ਮੌਕੇ ਚੰਗੀ ਤਰ੍ਹਾਂ ਸ਼ਨਾਖਤ ਕਰਨ ਤੋਂ ਬਾਅਦ ਹੀ ਗੱਡੀ ਖ੍ਰੀਦੀ ਜਾਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।