ਆਕਲੈਂਡ (ਹਰਪ੍ਰੀਤ ਸਿੰਘ) - ਬਾਰਡਰ ਖੁੱਲਣ ਦੇ ਨਾਲ ਹੀ ਇਮੀਗ੍ਰੇਸ਼ਨ ਨਿਊਜੀਲੈਂਡ ਨੇ 2 ਹੋਰ ਵੀਜਾ ਸ਼੍ਰੇਣੀਆਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਪਹਿਲੀ ਹੈ ਸਮੋਆ ਕੋਟਾ, ਜਿਸ ਲਈ ਐਪਲੀਕੇਸ਼ਨਾਂ 3 ਅਕਤੂਬਰ ਤੋਂ ਲਈਆਂ ਜਾਣਗੀਆਂ ਤੇ 2 ਨਵੰਬਰ ਇਸ ਲਈ ਅਖੀਰਲੀ ਤਾਰੀਖ ਹੈ। ਪੈਸੇਫਿਕ ਅਕਸੇਸ ਕੈਟਗਰੀ ਲਈ ਰਜਿਸਟ੍ਰੇਸ਼ਨਾਂ 5 ਅਕਤੂਬਰ ਤੋਂ 4 ਨਵੰਬਰ ਤੱਕ ਲਈਆਂ ਜਾਣਗੀਆਂ।
ਦੋਨਾਂ ਸ਼੍ਰੇਣੀਆਂ ਤਹਿਤ ਹਰ ਸਾਲ ਇੱਕ ਪੱਕੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਨਿਊਜੀਲੈਂਡ ਪੱਕੇ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ। 2020 ਤੇ 2021 ਵਿੱਚ ਕੋਰੋਨਾ ਕਾਰਨ ਇਨ੍ਹਾਂ ਵੀਜਾ ਸ਼੍ਰੇਣੀਆਂ ਨੂੰ ਖੋਲਿਆ ਨਹੀਂ ਗਿਆ ਸੀ ਤੇ ਇਸੇ ਲਈ ਉਸ ਵੇਲੇ ਦੇ ਕੋਟੇ ਨੂੰ ਵੀ ਸਰਕਾਰ ਨੇ ਵਰਤਣ ਦਾ ਫੈਸਲਾ ਲਿਆ ਹੈ।
ਇਨ੍ਹਾਂ ਸ਼੍ਰੇਣੀਆਂ ਲਈ ਐਪਲੀਕੇਸ਼ਨ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਦੋਨੋਂ ਹੀ ਸ਼੍ਰੇਣੀਆਂ ਤਹਿਤ ਅਪਲਾਈ ਕਰਨ ਲਈ ਹੁਣ ਆਨਲਾਈਨ ਸੁਵਿਧਾ ਵੀ ਉਪਲਬਧ ਰਹੇਗੀ।