ਆਕਲੈਂਡ (ਹਰਪ੍ਰੀਤ ਸਿੰਘ) - ਰੂਸੀ ਰਾਸ਼ਟਰਪਤੀ ਪੁਤੀਨ ਵਲੋਂ ਯੁਕਰੇਨ 'ਤੇ ਮੁੜ ਤੋਂ ਤੇਜ ਕੀਤੇ ਹਮਲੇ ਤੋਂ ਬਾਅਦ ਨਿਊਜੀਲੈਂਡ ਸਰਕਾਰ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਦਿਖਾਈ ਹੈ ਤੇ ਵਿਦਸ਼ ਮੰਤਰੀ ਨਨਾਇਆ ਮਹੁਟਾ ਨੇ ਇਸ ਸਬੰਧੀ ਬਿਆਨਬਾਜੀ ਕਰਦਿਆਂ ਦੱਸਿਆ ਹੈ ਕਿ ਸਰਕਾਰ ਜਲਦ ਹੀ ਨਿਊਜੀਲੈਂਡ ਮੌਜੂਦ ਰੂਸੀ ਅੰਬੈਸਡਰ ਨੂੰ ਵਾਪਿਸ ਆਪਣੇ ਮੁਲਕ ਭੇਜ ਸਕਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਰੂਸੀ ਕਬਜੇ ਵਾਲੇ ਯੁਕਰੇਨ ਦੇ ਹਿੱਸੇ ਨੂੰ ਰੂਸ ਵਿੱਚ ਸ਼ਾਮਿਲ ਕਰਨ ਲਈ ਕੀਤੀ ਜਾਣ ਵਾਲੀ ਰਾਏਸ਼ੁਮਾਰੀ ਸਬੰਧੀ ਵੀ ਉਹ ਸੰਵੇਦਨਸ਼ੀਲ ਹਨ ਤੇ ਨਿਊਜੀਲੈਂਡ ਵਲੋਂ ਰੂਸ ਦੇ ਇਸ ਕਦਮ ਦੀ ਨਿੰਦਾ ਕੀਤੀ ਜਾਂਦੀ ਹੈ।
ਪੁਤੀਨ ਵਲੋਂ ਦਿੱਤੀ ਪ੍ਰਮਾਣੂ ਹਥਿਆਰ ਵਰਤੇ ਜਾਣ ਦੀ ਧਮਕੀ 'ਤੇ ਵੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਇਹ ਮੰਦਭਾਗਾ ਹੋਏਗਾ ਤੇ ਯੁਕਰੇਨ ਵਿੱਚ ਭਾਰੀ ਤਬਾਹੀ ਦਾ ਕਾਰਨ ਬਣ ਸਕਦਾ ਹੈ।