ਆਕਲੈਂਡ (ਹਰਪ੍ਰੀਤ ਸਿੰਘ) - ਐਤਵਾਰ ਅੱਧੀ ਰਾਤ 2 ਵੱਜਦੇ ਸਾਰ ਹੀ ਨਿਊਜੀਲੈਂਡ ਵਿੱਚ ਡੇਅ ਲਾਈਟ ਸੈਵਿੰਗ ਅਮਲ ਵਿੱਚ ਆ ਜਾਣਗੀਆਂ ਤੇ ਇਸਦੇ ਨਾਲ ਹੀ ਸਾਰਿਆਂ ਨੂੰ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਅੱਗੇ ਕਰਨਾ ਜਰੂਰੀ ਹੋਏਗਾ।
ਅਜਿਹਾ ਇਸ ਲਈ ਕਿਉਂਕਿ ਡੇਅ ਲਾਈਟ ਸੈਵਿੰਗ ਹਰ ਸਤੰਬਰ ਦੇ ਅਖੀਰਲੇ ਐਤਵਾਰ ਅਮਲ ਵਿੱਚ ਆਉਂਦੀ ਹੈ, ਜੋ ਕਿ ਗਰਮੀਆਂ ਦੀ ਸ਼ੁਰੂਆਤ ਹੋਣ ਦਾ ਇੱਕ ਇਸ਼ਾਰਾ ਮੰਨਿਆਂ ਜਾਂਦਾ ਹੈ। ਇਹ ਡੇਅ ਲਾਈਟ ਸੈਵਿੰਗ ਆਉਂਦੇ 7 ਮਹੀਨੇ ਅਮਲ ਵਿੱਚ ਰਹਿਣਗੀਆਂ ਤੇ ਅਪ੍ਰੈਲ ਦੇ ਪਹਿਲੇ ਐਤਵਾਰ ਤੜਕੇ 3 ਵਜੇ ਘੜੀਆਂ ਦੀਆਂ ਸੂਈਆਂ ਮੁੜ ਤੋਂ ਇੱਕ ਘੰਟਾ ਪਿੱਛੇ ਕੀਤੀਆਂ ਜਾਣਗੀਆਂ।