ਆਕਲੈਂਡ (ਹਰਪ੍ਰੀਤ ਸਿੰਘ) - ਲੋਟੋ ਦੀ ਪਾਵਰਬਾਲ ਫਰਸਟ ਡਿਵੀਜ਼ਨ ਦੇ ਡਰਾਅ ਦਾ ਜੈਤੂ ਇੱਕ ਵਾਰ ਫਿਰ ਤੋਂ ਇੱਕ ਆਕਲੈਂਡ ਵਾਸੀ ਬਣਿਆ ਹੈ। ਇਹ ਇਨਾਮ $4.25 ਮਿਲੀਅਨ ਇਨਾਮੀ ਦੀ ਰਾਸ਼ੀ ਦਾ ਹੈ। ਜੈਤੂ ਨੰਬਰ 7, 15, 23, 25, 26, 27 ਹੈ। ਇਸਦੇ ਨਾਲ ਬੋਨਸ ਨੰਬਰ 11 ਅਤੇ ਪਾਵਰਬਾਲ ਨੰਬਰ 10 ਨਿਕਲਿਆ ਹੈ। ਜੈਤੂ ਟਿਕਟਾਂ ਨੂੰ ਮਾਈ ਲੋਟੋ ਵਲੋਂ ਵੇਚਿਆ ਗਿਆ ਹੈ। ਸਾਲ 2022 ਦਾ ਇਹ 15ਵਾਂ ਮਲਟੀ ਮਿਲੀਅਨੇਅਰ ਵਿਜੈਤਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਆਕਲੈਂਡ ਤੋਂ ਇੱਕ ਹੋਰ ਰਿਹਾਇਸ਼ੀ ਨੇ $23.5 ਮਿਲ਼ੀਅਨ ਦਾ ਇਨਾਮ ਜਿੱਤਿਆ ਸੀ।