ਆਕਲੈਂਡ (ਹਰਪ੍ਰੀਤ ਸਿੰਘ) - ਉਪ ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕੋਈ ਉਨ੍ਹਾਂ ਬਾਰੇ ਕੀ ਕਹਿੰਦਾ ਹੈ, ਉਨ੍ਹਾਂ ਦਾ ਤਾਂ ਮੰਨਣਾ ਹੈ ਕਿ ਉਨ੍ਹਾਂ ਦੀ ਲੇਬਰ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਨਿਊਜੀਲੈਂਡ ਵਾਸੀਆਂ ਦੀ ਜਿੰਦਗੀ ਬਿਹਤਰ ਬਣਾਈ ਹੈ। ਭਾਂਵੇ ਅਜੇ ਬੀਤੇ ਹਫਤੇ ਹੀ ਨਿਊਜੀਲੈਂਡ ਦੇ ਦਿੱਗਜ ਕਾਰੋਬਾਰੀਆਂ ਦੇ ਨਾਲ ਹੋਏ ਸਰਵੇਅ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਉਪ ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ ਦੀ ਕਾਫੀ ਅਲੋਚਨਾ ਹੋਈ ਸੀ।
ਏ ਐਮ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਈ ਦੂਜੇ ਦੇਸ਼ਾਂ ਦੇ ਮੁਕਾਬਲੇ ਨਿਊਜੀਲੈਂਡ ਵਾਸੀ ਬਹੁਤ ਵਧੀਆ ਜਿੰਦਗੀ ਬਤੀਤ ਕਰ ਰਹੇ ਹਨ, ਪਰ ਇਸਦੇ ਬਾਵਜੂਦ ਸਰਕਾਰ ਦੀ ਅਲਚੋਨਾ ਕੀਤੀ ਜਾ ਰਹੀ ਹੈ।
ਆਪਣੀ ਅਲੋਚਨਾ ਦੇ ਬਾਵਜੂਦ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਕਈ ਮੁੱਖ ਮੁੱਦੇ ਜਿਵੇਂ ਕਿ ਸਿਹਤ, ਵਿੱਦਿਆ ਤੇ ਕਰਾਈਮ ਦੇ ਮਾਮਲੇ ਵਿੱਚ ਕਾਫੀ ਕੁਝ ਕਰ ਰਹੀ ਹੈ।