ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਰਿਜਰਵ ਬੈਂਕ ਦੇ ਗਵਰਨਰ ਐਡਰੀਅਨ ਓਰ ਨੇ ਅੱਜ ਬਿਆਨਬਾਜੀ ਕਰਦਿਆਂ ਦੱਸਿਆ ਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਆਫਿਸ਼ਲ ਕੈਸ਼ ਰੇਟ (ਓਸੀਆਰ) ਨੂੰ ਸਮੇਂ-ਸਮੇਂ 'ਤੇ ਵਧਾਉਣ ਦਾ ਫੈਸਲਾ ਬਿਲਕੁਲ ਠੀਕ ਸੀ ਤੇ ਇਹੀ ਕਾਰਨ ਹੈ ਕਿ ਅੱਜ ਨਿਊਜੀਲੈਂਡ ਵਿੱਚ ਮਹਿੰਗਾਈ ਨੂੰ ਲੈਕੇ ਹਾਲਾਤ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਬਿਹਤਰ ਹਨ।
ਅਕਤੂਬਰ ਤੋਂ ਲੈਕੇ ਹੁਣ ਤੱਕ ਆਫਿਸ਼ਲ ਕੈਸ਼ ਰੇਟ ਨੂੰ 0.25% ਤੋਂ 0.30% ਤੱਕ ਕ੍ਰਮਬੱਧ ਢੰਗ ਨਾਲ ਵਧਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਜੇ ਵੀ ਮਹਿੰਗਾਈ ਦਰ ਕਾਬੂ ਵਿੱਚ ਤਾਂ ਨਹੀਂ ਕਹੀ ਜਾ ਸਕਦੀ, ਪਰ ਰਿਜਰਵ ਬੈਂਕ ਵਲੋਂ ਲਗਾਤਾਰ ਲਏ ਫੈਸਲਿਆਂ ਕਾਰਨ ਇਹ ਲਗਾਤਾਰ ਘਟੀ ਹੈ ਤੇ ਇਸੇ ਲਈ ਅਗਲੇ ਹਫਤੇ ਵੀ 50 ਪੁਆਇੰਟ ਹੋਰ ਵਧਾਏ ਜਾਣ ਦਾ ਫੈਸਲਾ ਹੈ।