ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਇਹ ਜਾਣਕੇ ਖੁਸ਼ੀ ਹੋਏਗੀ ਕਿ ਵੋਡਾਫੋਨ ਨਿਊਜੀਲੈਂਡ ਜੋ ਕਿ ਕਿਸੇ ਵੇਲੇ ਇੱਕ ਗਲੋਬਲ ਕੰਪਨੀ ਸੀ, ਹੁਣ ਇਹ ਨਿਊਜੀਲੈਂਡ ਮੂਲ ਦੀ ਕੰਪਨੀ ਬਨਣ ਜਾ ਰਹੀ ਹੈ। ਕੰਪਨੀ ਦਾ ਨਵਾਂ ਨਾਮ ਵਨ ਨਿਊਜੀਲੈਂਡ ਹੋਏਗਾ, ਜੋ ਨਿਊਜੀਲੈਂਡ ਦੇ ਕਾਰੋਬਾਰੀਆਂ ਵਲੋਂ ਚਲਾਈ ਜਾਣ ਵਾਲੀ ਕੰਪਨੀ ਹੋਏਗੀ ਤੇ ਇਸ ਦਾ ਸਿੱਧਾ ਫਾਇਦਾ ਨਿਊਜੀਲੈਂਡ ਵਾਸੀਆਂ ਨੂੰ, ਨਿਊਜੀਲੈਂਡ ਦੀ ਆਰਥਿਕਤਾ ਨੂੰ ਹੋਏਗਾ।
ਕੰਪਨੀ ਨਿਊਜੀਲੈਂਡ ਵਿੱਚ ਕਮਾਇਆ ਪੈਸਾ ਹੁਣ ਨਿਊਜੀਲੈਂਡ ਵਿੱਚ ਹੀ ਇਨਵੈਸਟ ਕਰ ਸਕੇਗੀ, ਜੋ ਮਜਬੂਤ ਆਰਥਿਕਤਾ ਪੱਖੋਂ ਕਾਫੀ ਲਾਹੇਵੰਦ ਸਾਬਿਤ ਹੋਏਗਾ।
ਇਸ ਤੋਂ ਇਲਾਵਾ ਕੰਪਨੀ ਨੇ ਨਿਊਜੀਲੈਂਡ ਵਾਸੀਆਂ ਲਈ ਵੀ 3 ਖਾਸ ਯੋਜਨਾਵਾਂ ਉਲੀਕੀਆਂ ਹਨ।
ਵਨ ਪਲਾਨ, ਇੱਕ ਨਵਾਂ ਅਸੀਮਤ ਅਧਿਕਤਮ ਸਪੀਡ ਡਾਟਾ ਮੋਬਾਈਲ ਪਲਾਨ।
ਇੱਕ ਨਵਾਂ ਡਿਜੀਟਲ ਪਲੇਟਫਾਰਮ, ਜਿਸ ਤਹਿਤ ਨਿਊਜ਼ੀਲੈਂਡ ਦੇ ਨੌਜਵਾਨਾਂ ਨੂੰ ਹਰ ਸਾਲ $1.7 ਮਿਲੀਅਨ ਦੇਣ ਵਿੱਚ ਸਾਡੀ ਮਦਦ ਕਰਨ ਲਈ ਵਰਤ ਸਕਦੇ ਹਨ। ਹੁਣ ਕੰਪਨੀ ਆਪਣੇ ਕਾਰੋਬਾਰੀ ਗ੍ਰਾਹਕਾਂ ਨੂੰ ਮਾਈਕ੍ਰੋਸਾਫਟ ਦੇ ਨਾਲ ਇੱਕ ਵਿਸਤ੍ਰਿਤ ਸੁਰੱਖਿਆ ਪੈਕੇਜ ਵਿੱਚ ਅੱਪਗ੍ਰੇਡ ਕਰਨ ਦੀ ਪੇਸ਼ਕਸ਼ ਕਰ ਰਹੀ ਹੈ।
ਕੰਪਨੀ ਹੁਣ ਅਗਲੀ ਪੀੜ੍ਹੀ ਦੀ ਤਕਨਾਲੋਜੀ ਮਾਹਿਰ ਹੈ ਤੇ ਹਰ ਤਰ੍ਹਾਂ ਦੀ ਸੱਮਸਿਆਵਾਂ ਨੂੰ ਹੱਲ ਕਰਨ ਵਿੱਚ ਇੱਕ ਮੁਖੀ ਵਜੋਂ ਸਾਹਮਣੇ ਆਏਗੀ। ਕੰਪਨੀ ਗੂਗਲ, ਮਾਈਕ੍ਰੋਸਾਫਟ, ਐਮਾਜ਼ਾਨ, ਨੋਕੀਆ, ਪਾਲੋ ਆਲਟੋ ਨੈੱਟਵਰਕ ਅਤੇ ਵੋਡਾਫੋਨ ਸਮੇਤ ਦੁਨੀਆ ਦੀਆਂ ਸਭ ਤੋਂ ਵਧੀਆ ਕੰਪਨੀਆਂ ਨਾਲ ਸਾਂਝੇਦਾਰੀ ਕਰੇਗੀ, ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਿਊਜੀਲੈਂਡ ਵਾਸੀਆਂ ਲਈ ਤੇ ਨਿਊਜੀਲੈਂਡ ਦੀ ਆਰਥਿਕਤਾ ਲਈ ਹੀ ਕੰਮ ਕਰੇਗਾ।