ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਪੁੱਜੇ ਯਾਤਰੀਆਂ ਨੂੰ ਕਮਰਿਆਂ ਦੀ ਘਾਟ ਹੋਣ ਕਾਰਨ ਏਅਰਪੋਰਟ 'ਤੇ ਹੀ ਸੋਣ ਲਈ ਮਜਬੂਰ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਤਕਨੀਕੀ ਖਰਾਬੀ ਕਾਰਨ ਆਕਲੈਂਡ ਏਅਰਪੋਰਟ 'ਤੇ ਫਸੇ ਸੈਂਕੜੇ ਯਾਤਰੀਆਂ ਨੂੰ ਹੋਟਲਾਂ ਦੇ ਕਮਰਿਆਂ ਵਿੱਚ ਨਾ ਠਹਿਰਾਇਆ ਜਾ ਸਕਿਆ, ਕਿਉਂਕਿ ਕਮਰਿਆਂ ਦੀ ਘਾਟ ਸੀ। ਇਸ ਕਾਰਨ ਇਨ੍ਹਾਂ ਵਿਦੇਸ਼ੀ ਯਾਤਰੀਆਂ ਨੂੰ ਆਕਲੈਂਡ ਏਅਰਪੋਰਟ 'ਤੇ ਜਮੀਨ 'ਤੇ ਹੀ ਸੋਣਾ ਪਿਆ।
ਘਟਨਾ ਵੀਕੈਂਡ ਦੀ ਹੈ, ਜਦੋਂ ਏਅਰ ਨਿਊਜੀਲੈਂਡ ਦੀ ਪਾਪੀਟੀ ਲਈ ਜਾ ਰਹੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਮੁੜ ਆਕਲੈਂਡ ਪਰਤਣਾ ਪਿਆ ਤੇ ਉਡਾਣ ਰੱਦ ਕਰਨੀ ਪਈ। ਨਿਯਮਾਂ ਤਹਿਤ ਅਜਿਹੇ ਹਲਾਤਾਂ ਵਿੱਚ ਯਾਤਰੀਆਂ ਨੂੰ ਰਾਤ ਕੱਟਣ ਲਈ ਕਮਰੇ ਮੁੱਹਈਆ ਕਰਵਾਏ ਜਾਂਦੇ ਹਨ, ਪਰ ਯਾਤਰੀਆਂ ਦੀ ਗਿਣਤੀ ਕਮਰਿਆਂ ਤੋਂ ਜਿਆਦਾ ਹੋਣ ਕਾਰਨ ਬਹੁਤੇ ਯਾਤਰੀਆਂ ਨੂੰ ਕਮਰੇ ਦੀ ਥਾਂ ਏਅਰਪੋਰਟ 'ਤੇ ਹੀ ਰਾਤ ਗੁਜਾਰਣੀ ਪਈ।