ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਏ ਐਮ ਸ਼ੋਅ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਵੇਲੇ ਇਮੀਗ੍ਰੇਸ਼ਨ ਨਿਊਜੀਲੈਂਡ ਕੋਲ ਜਿਨੇਂ ਵੀਜੀਟਰ ਵੀਜਿਆਂ ਦੀਆਂ ਫਾਈਲਾਂ ਆ ਰਹੀਆਂ ਹਨ, ਉਸਤੋਂ ਜਿਆਦਾ ਭੁਗਤਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਗਸਤ ਵਿੱਚ ਪੂਰੀ ਤਰ੍ਹਾਂ ਬਾਰਡਰ ਖੁੱਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਟੂਰੀਸਟ ਵੀਜਿਆਂ ਦੀਆਂ ਫਾਈਲਾਂ ਦਾ ਅੰਬਾਰ ਲੱਗ ਗਿਆ ਸੀ।
61,534 ਵੀਜਿਆਂ ਦੀਆਂ ਫਾਈਲਾਂ ਵਿੱਚੋਂ 26332 ਦੀ ਪ੍ਰੋਸੈਸਿੰਗ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 515 ਦੇ ਕੇਸ ਰੱਦ ਕੀਤੇ ਜਾ ਚੁੱਕੇ ਹਨ ਤੇ ਜੋ 34,687 ਫਾਈਲਾਂ ਅਜੇ ਲਾਈਨ ਵਿੱਚ ਹਨ ਤੇ ਇਨ੍ਹਾਂ ਫਾਈਲਾਂ ਦੀ ਪ੍ਰੋਸੈਸਿੰਗ ਵੀ ਜਲਦ ਨਿਬੇੜ ਦਿੱਤੀ ਜਾਏਗੀ।