Friday, 23 February 2024
03 October 2022 New Zealand

31 ਸਾਲਾਂ ਦੇ ਲੰਬੇ ਸਮੇਂ ਬਾਅਦ ਕੋਈ ਭਾਰਤੀ ਮੰਤਰੀ ਪੁੱਜ ਰਿਹਾ ਨਿਊਜੀਲੈਂਡ, ਕਾਰੋਬਾਰੀ ਸਾਂਝ ਵਧਾਉਣ ਦੀ ਇੱਛਾ ਨਾਲ

31 ਸਾਲਾਂ ਦੇ ਲੰਬੇ ਸਮੇਂ ਬਾਅਦ ਕੋਈ ਭਾਰਤੀ ਮੰਤਰੀ ਪੁੱਜ ਰਿਹਾ ਨਿਊਜੀਲੈਂਡ, ਕਾਰੋਬਾਰੀ ਸਾਂਝ ਵਧਾਉਣ ਦੀ ਇੱਛਾ ਨਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੇ ਐਕਸਟਰਨਲ ਅਫੇਅਰਜ਼ ਮਨਿਸਟਰ ਡਾਕਟਰ ਐੱਸ ਜੇਸ਼ੰਕਰ ਇਸ ਹਫਤੇ ਨਿਊਜੀਲੈਂਡ ਦੇ 5 ਦਿਨ ਦੇ ਦੌਰੇ 'ਤੇ ਆ ਰਹੇ ਹਨ। ਡਾਕਟਰ ਐੱਸ ਜੇਸ਼ੰਕਰ ਦੀ ਇਸ ਫੇਰੀ ਦਾ ਮੁੱਖ ਮਕਸਦ ਦੋਨਾਂ ਦੇਸ਼ਾਂ ਵਿਚਾਲੇ ਦੁਵੱਲੀ ਕਾਰੋਬਾਰੀ (ਬਾਈਲੇਟਰਲ ਟਰੇਡ) ਸਾਂਝ ਨੂੰ ਵਧਾਉਣਾ ਰਹੇਗਾ। ਇਹ ਫੇਰੀ ਇਸ ਲਈ ਵੀ ਮਹੱਤਵਪੂਰਨ ਹੋ ਜਾਂਦੀ ਹੈ, ਕਿਉਂਕਿ 31 ਸਾਲਾਂ ਦੇ ਲੰਬੇ ਸਮੇਂ ਬਾਅਦ ਕੋਈ ਭਾਰਤੀ ਮਨਿਸਟਰ ਅਜਿਹੇ ਦੌਰੇ ਲਈ ਆ ਰਿਹਾ ਹੈ।

ਦੋਨਾਂ ਦੇਸ਼ਾਂ ਵਿੱਚ ਕਾਰੋਬਾਰੀ ਸਾਂਝ ਵਧੇ, ਇਸ ਲਈ ਨਿਊਜੀਲੈਂਡ ਵੱਸਦਾ ਭਾਰਤੀ ਭਾਈਚਾਰਾ ਵੀ ਆਪਣਾ ਅਹਿਮ ਕਿਰਦਾਰ ਨਿਭਾਏਗਾ, ਜੋ ਗਿਣਤੀ ਵਿੱਚ ਤਾਂ ਲਗਭਗ ਇੱਥੋਂ ਦੀ ਵੱਸੋਂ ਦਾ ਸਿਰਫ 6% ਹਨ, ਪਰ ਇਨ੍ਹਾਂ ਨੇ ਉਹ ਮੁੱਖ ਕਾਰੋਬਾਰ ਸਾਂਭੇ ਹੋਏ ਹਨ, ਜੋ ਨਿਊਜੀਲੈਂਡ ਦੀ ਅਰਥ-ਵਿਵਸਥਾ ਦੀ ਰੀੜ੍ਹ ਹਨ, ਇਨ੍ਹਾਂ ਕਾਰੋਬਾਰਾਂ ਵਿੱਚ ਗਰੋਸਰੀ ਸਟੋਰਾਂ ਤੋਂ ਲੈਕੇ ਟ੍ਰਾਂਸਪੋਰਟੇਸ਼ਨ ਕਾਰੋਬਾਰੀ ਸ਼ਾਮਿਲ ਹਨ। ਭਾਰਤੀ ਭਾਈਚਾਰਾ ਵੀ ਡਾਕਟਰ ਐੱਸ ਜੇਸ਼ੰਕਰ ਦੀ ਇਸ ਫੇਰੀ ਨਾਲ ਕਾਫੀ ਆਸਮੰਦ ਹੈ।

ADVERTISEMENT
NZ Punjabi News Matrimonials