Thursday, 22 February 2024
03 October 2022 New Zealand

ਆਸ਼ਿਮਾ ਨੂੰ ਬਹੁਤ-ਬਹੁਤ ਮੁਬਾਰਕਾਂ!!

ਬਣੀ ਭਾਰਤੀ ਮੂਲ ਦੀ ਨਿਊਜੀਲੈਂਡ ਦੀ ਪਹਿਲੀ ਵਕੀਲ ਨੋਟਰੀ ਪਬਲਿਕ
ਆਸ਼ਿਮਾ ਨੂੰ ਬਹੁਤ-ਬਹੁਤ ਮੁਬਾਰਕਾਂ!! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਜਨਮੀ ਤੇ ਨਿਊਜੀਲੈਂਡ ਵਿੱਚ ਬਤੌਰ ਵਕੀਲ ਪੇਸ਼ੇ ਨਾਲ ਸਬੰਧਤ ਆਸ਼ਿਮਾ ਸਿੰਘ ਨੂੰ ਪਹਿਲੀ ਭਾਰਤੀ ਮੂਲ ਦੀ ਨੋਟਰੀ ਪਬਲਿਕ ਬਨਣ ਦਾ ਮਾਣ ਹਾਸਿਲ ਹੋਇਆ ਹੈ। ਲੀਗਲ ਅਸੋਸੀਏਟਸ ਫਰਮ ਦੀ ਕੋ-ਫਾਉਂਡਰ ਆਸ਼ਿਮਾ ਸਿੰਘ ਨੇ ਯੂਨੀਵਰਸਿਟੀ ਆਫ ਆਕਲੈਂਡ ਤੋਂ 2011 ਵਿੱਚ ਲਾਅ ਦੀ ਡਿਗਰੀ ਹਾਸਿਲ ਕੀਤੀ ਸੀ ਤੇ ਤੱਦ ਤੋਂ ਹੀ ਹਾਈਕੋਰਟ ਆਫ ਨਿਊਜੀਲੈਂਡ ਲਈ ਬਤੌਰ ਵਕੀਲ ਦੀਆਂ ਸੇਵਾਵਾਂ ਦੇ ਰਹੀ ਹੈ।
ਆਸ਼ਿਮਾ ਨੇ ਆਪਣੀ ਜਿੰਦਗੀ ਵਿੱਚ ਹੁਣ ਤੱਕ ਹੋਰ ਵੀ ਬਹੁਤ ਉਪਲਬਧੀਆਂ ਹਾਸਿਲ ਕੀਤੀਆਂ ਹਨ, ਜਿਨ੍ਹਾਂ ਵਿੱਚ ਇਨਸਪਾਇਰਿੰਗ ਬਿਜਨੈਸ ਵੁਮੈਨ 2022 ਨਾਲ ਨਵਾਜਿਆ ਜਾਣਾ ਵੀ ਸ਼ਾਮਿਲ ਹੈ।
ਸੋਸ਼ਲ ਜਸਟਿਸ ਮੁੱਹਈਆ ਕਰਵਾਉਣ ਦੇ ਟੀਚੇ ਨਾਲ ਬੱਝੀ ਆਸ਼ਿਮਾ ਸਿੰਘ ਆਪਣੇ ਦਫਤਰ ਵਿੱਚ ਹਰ ਸ਼ਨੀਵਾਰ 'ਫਰੀ ਲੀਗਲ ਕਲੀਨਿਕ' ਵੀ ਚਲਾਉਂਦੀ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਨੋਟਰੀ ਪਬਲਿਕ ਦੀਆਂ ਸੇਵੇਵਾਂ ਤਹਿਤ ਆਸ਼ਿਮਾ ਸਿੰਘ ਨੂੰ 'ਦ ਆਰਕਬਿਸ਼ਪ ਆਫ ਕੈਂਟਰਬਰੀ, ੰਿੲੰਗਲੈਂਡ ਵਲੋਂ ਅਧਿਕਾਰਿਤ ਕੀਤਾ ਗਿਆ ਹੈ ਕਿ ਆਸ਼ਿਮਾ ਸਿੰਘ ਉਨ੍ਹਾਂ ਕਾਗਜਾਤਾਂ ਨੂੰ ਤਸਦੀਕ ਕਰ ਸਕਦੀ ਹੈ, ਜੋ ਓਵਰਸੀਜ਼ ਕੰਮਾਂ ਲਈ ਲੋੜੀਂਦੇ ਹੋਣ, ਇਸ ਤੋਂ ਇਲਾਵਾ ਹੋਰ ਵੀ ਕਈ ਕੰਮ ਆਉਂਦੇ ਹਨ ਜੋ ਨੋਟਰੀ ਪਬਲਿਕ ਤਹਿਤ ਆਉਂਦੇ ਹਨ।

ADVERTISEMENT
NZ Punjabi News Matrimonials