Thursday, 22 February 2024
03 October 2022 New Zealand

ਆਕਲੈਂਡ ਵਿੱਚ ਰੇਲ ਗੱਡੀਆਂ ਹੋਣ ਜਾ ਰਹੀਆਂ ਬੰਦ !!

ਆਕਲੈਂਡ ਵਿੱਚ ਰੇਲ ਗੱਡੀਆਂ ਹੋਣ ਜਾ ਰਹੀਆਂ ਬੰਦ !! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀ ਜੋ ਰੇਲ ਗੱਡੀਆਂ ਦਾ ਸਫਰ ਕਰਦੇ ਹਨ, ਉਨ੍ਹਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਸੂਚਿਤ ਕੀਤਾ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਆਕਲੈਂਡ ਵਿੱਚ ਕਈ ਰੂਟ ਮਹੀਨਿਆਂ ਬੱਧੀ ਬੰਦ ਕੀਤੇ ਜਾਣਗੇ।
ਇਨ੍ਹਾਂ ਰੂਟਾਂ ਨੂੰ ਬੰਦ ਕਰਨ ਦੇ ਫੈਸਲੇ ਪਿੱਛੇ $330 ਮਿਲੀਅਨ ਦਾ ਸਿਟੀ ਰੇਲ ਲੰਿਕ ਅਪਗਰੇਡ ਹੈ, ਜਿਸ ਦੀ ਕੰਸਟਰਕਸ਼ਨ ਪੂਰੀ ਕੀਤੇ ਜਾਣਾ ਜਰੂਰੀ ਹੈ। ਯੋਜਨਾ ਮੁਤਾਬਕ ਸ਼ਹਿਰ ਦੀ ਉਟਾਹੂਹੂ ਤੇ ਨਿਊਮਾਰਕੀਟ ਅਤੇ ਓਨੀਹੰਗਾ ਵਿਚਾਲੇ ਦੀ ਲਾਈਨ ਕ੍ਰਿਸਮਿਸ ਤੋਂ ਬਾਅਦ ਮਾਰਚ ਤੱਕ ਬੰਦ ਰਹਿਣਗੀਆਂ। ਇਸ ਤੋਂ ਬਾਅਦ ਪੂਰਬੀ ਹਿੱਸੇ ਦੀ ਲਾਈਨ 'ਤੇ ਕੰਮ ਸ਼ੁਰੂ ਹੋਏਗਾ ਤੇ ਉਸਨੂੰ 2023 ਦੇ ਜਿਆਦਾਤਰ ਸਮੇਂ ਲਈ ਬੰਦ ਹੀ ਰੱਖਿਆ ਜਾਏਗਾ।
ਕੀਵੀਰੇਲ ਕੈਪਿਟਲ ਦੇ ਪ੍ਰੋਜੈਕਟ ਚੀਫ ਆਪਰੇਟਿੰਗ ਅਫਸਰ ਡੇਵਿਡ ਗੋਰਡਨ ਨੇ ਦੱਸਿਆ ਕਿ ਲਾਈਨਾਂ ਦੀ ਰੋਕ ਫਾਉਂਡੇਸ਼ਨ ਨੂੰ ਹਟਾ ਕੇ ਦੁਬਾਰਾ ਤੋਂ ਬਣਾਇਆ ਜਾਏਗਾ ਤਾਂ ਜੋ ਸਿਟੀ ਰੇਲ ਲੰਿਕ ਤਹਿਤ ਵਧਾਈ ਜਾਣ ਵਾਲੀ ਆਵਾਜਾਈ ਨੂੰ ਲਾਈਨਾਂ ਸੰਭਾਲ ਸਕਣ।

ADVERTISEMENT
NZ Punjabi News Matrimonials