Tuesday, 27 February 2024
04 October 2022 New Zealand

ਜੈਸਿੰਡਾ ਆਰਡਨ ਦੀ ਸਰਕਾਰ ਦੀ ਇੱਕ ਹੋਰ ਉਪਲਬਧੀ

$30 ਮਿਲੀਅਨ ਦੀ ‘ਹੈਲਦੀ ਹੋਮ’ ਯੋਜਨਾ ਤਹਿਤ ਲੱਖਾਂ ਨਿਊਜੀਲੈਂਡ ਵਾਸੀਆਂ ਨੂੰ ਮਿਲਿਆ ਲਾਹਾ
ਜੈਸਿੰਡਾ ਆਰਡਨ ਦੀ ਸਰਕਾਰ ਦੀ ਇੱਕ ਹੋਰ ਉਪਲਬਧੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜੈਸਿੰਡਾ ਆਰਡਨ ਸਰਕਾਰ ਦੀ 'ਹੈਲਦੀ ਹੋਮ ਇਨੀਸ਼ੀਏਟਿਵ', ਜਿਸਦਾ ਮੰਤਵ ਵੱਧ ਤੋਂ ਵੱਧ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ, ਕਾਫੀ ਕਾਰਗਰ ਸਾਬਿਤ ਹੋਈ ਹੈ। ਸੁਰੱਖਿਅਤ ਮਾਹੌਲ ਵਿੱਚ ਸਰਦੀਆਂ ਵਿੱਚ ਘਰਾਂ ਦੀ ਪੂਰੀ ਇਨਸੁਲੇਸ਼ਨ ਤੇ ਡੈਂਪ ਦੀ ਸੱਮਸਿਆ ਨੂੰ ਸੁਲਝਾਉਣਾ ਹੈ।
ਬੀਤੇ ਸੋਮਵਾਰ ਜੈਸਿੰਡਾ ਆਰਡਨ ਨੇ ਬਿਆਨਬਾਜੀ ਕਰਦਿਆਂ ਦੱਸਿਆ ਕਿ ਇਸ ਯੋਜਨਾ ਦਾ ਲਾਹਾ ਹੁਣ ਤੱਕ 142,000 ਨਿਊਜੀਲੈਂਡ ਵਾਸੀਆਂ ਨੂੰ ਮਿਲਿਆ ਹੈ ਤੇ ਇਸ ਯੋਜਨਾ ਤਹਿਤ ਸਰਕਾਰ ਨੇ $30 ਮਿਲੀਅਨ ਵਿਸ਼ੇਸ਼ ਤੌਰ 'ਤੇ ਐਲਾਨੇ ਸਨ।
ਇਸ ਕਾਰਨ ਬੱਚਿਆਂ ਵਿੱਚ ਰੁਮੇਟਿਕ ਫੀਵਰ ਜਿਹੀ ਸੱਮਸਿਆ ਵੀ ਕਾਫੀ ਘਟੀ ਹੈ, ਜੋ ਕਿ ਠੰਢੇ ਘਰਾਂ ਤੇ ਡੈਂਪ ਦੀ ਸੱਮਸਿਆ ਕਾਰਨ ਪੈਦਾ ਹੁੰਦੀ ਹੈ।

ADVERTISEMENT
NZ Punjabi News Matrimonials