Tuesday, 27 February 2024
04 October 2022 New Zealand

ਆਕਲੈਂਡ ਏਅਰਪੋਰਟ ਨੇ ਖਜੱਲ ਹੋਣ ਵਾਲੇ ਸੈਂਕੜੇ ਯਾਤਰੀਆਂ ਤੋਂ ਮੰਗੀ ਮੁਆਫੀ

ਆਕਲੈਂਡ ਏਅਰਪੋਰਟ ਨੇ ਖਜੱਲ ਹੋਣ ਵਾਲੇ ਸੈਂਕੜੇ ਯਾਤਰੀਆਂ ਤੋਂ ਮੰਗੀ ਮੁਆਫੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਐਤਵਾਰ ਰਾਤ 2 ਵਜੇ ਦੇ ਕਰੀਬ ਸਮੋਆ ਤੋਂ ਆਸਟ੍ਰੇਲੀਆ ਜਾਣ ਵਾਲੇ ਸੈਂਕੜੇ ਯਾਤਰੀ ਜਦੋਂ ਆਕਲੈਂਡ ਏਅਰਪੋਰਟ ਪੁੱਜੇ ਤਾਂ ਉਨ੍ਹਾਂ ਨੂੰ ਇਹ ਕਹਿੰਦਿਆਂ ਸਕਿਓਰਟੀ ਸਕਰੀਨਿੰਗ ਵਾਲੇ ਪਾਸੇ ਨਹੀਂ ਜਾਣ ਦਿੱਤਾ ਗਿਆ, ਕਿਉਂਕਿ ਉਸ ਵੇਲੇ ਸਕਿਓਰਟੀ ਸਟਾਫ ਮੌਜੂਦ ਨਹੀਂ ਸੀ ਅਤੇ ਇਹ ਵੀ ਦੱਸਿਆ ਗਿਆ ਕਿ ਸਟਾਫ ਨੇ 5 ਵਜੇ ਸਵੇਰੇ ਆਉਣਾ ਹੈ, ਨਤੀਜੇ ਵਜੋਂ ਠੰਢ ਭਰੇ ਮਾਹੌਲ ਵਿੱਚ ਇਨ੍ਹਾਂ ਯਾਤਰੀਆਂ ਨੂੰ ਹਾਲਵੇਅ ਵਿੱਚ ਹੀ ਲੰਬਾ ਸਮਾਂ ਗੁਜਾਰਣਾ ਪਿਆ, ਇਨ੍ਹਾਂ ਯਾਤਰੀਆਂ ਵਿੱਚ ਬੱਚੇ ਵੀ ਕਾਫੀ ਗਿਣਤੀ ਵਿੱਚ ਮੌਜੂਦ ਸਨ।
ਹੁਣ ਇਸ ਸਬੰਧ ਵਿੱਚ ਆਕਲੈਂਡ ਏਅਰਪੋਰਟ ਆਪਰੇਸ਼ਨਜ਼ ਜਨਰਲ ਮੈਨੇਜਰ ਐਨਾ ਕੈਸਲਜ਼ ਬਰਾਉਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਮੁਆਫੀ ਮੰਗੀ ਹੈ। ਉਨ੍ਹਾਂ ਦੱਸਿਆ ਕਿ ਏਅਰਪੋਰਟ 'ਤੇ ਸਕਰੀਨਿੰਗ ਦਾ ਕੰਮ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਚੱਲਦਾ ਹੈ, ਪਰ ਉਕਤ ਉਡਾਣ ਦੇਰੀ ਨਾਲ ਪੁੱਜੀ ਸੀ ਤੇ ਇਹ ਵੀ ਕਿ ਇੰਟਰਨੈਸ਼ਨਲ ਟ੍ਰਾਂਜਿਟ ਮੌਕੇ ਸਕਿਓਰਟੀ ਸਕਰੀਨਿੰਗ ਲਾਜਮੀ ਹੁੰਦੀ ਹੈ ਤੇ ਉਸ ਤੋਂ ਬਗੈਰ ਟ੍ਰਾਂਜਿਟ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈ।

ADVERTISEMENT
NZ Punjabi News Matrimonials