Thursday, 22 February 2024
04 October 2022 New Zealand

ਘਰੇਲੂ ਹਿੰਸਾ ਰਿਪੋਰਟ ਕਰਨੀ ਹੋਈ ਆਸਾਨ!

ਨਿਊਜੀਲੈਂਡ ਸਰਕਾਰ ਨੇ ਆਨਲਾਈਨ ਰਿਪੋਰਟਿੰਗ ਟੂਲ ਕੀਤਾ ਸ਼ੁਰੂ
ਘਰੇਲੂ ਹਿੰਸਾ ਰਿਪੋਰਟ ਕਰਨੀ ਹੋਈ ਆਸਾਨ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਮੇਂ ਵਿੱਚ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ, ਇਸ ਦੇ ਸਭ ਤੋਂ ਜਿਆਦਾ ਪੀੜਿਤ ਮਹਿਲਾਵਾਂ ਤੇ ਬੱਚੇ ਹੁੰਦੇ ਹਨ ਤੇ ਬਹੁਤੇ ਮਾਮਲਿਆਂ ਵਿੱਚ ਪੀੜਿਤ ਸਾਹਮਣੇ ਨਾ ਆਉਣ ਦੇ ਡਰੋਂ ਨਿਆਂ ਵੀ ਨਹੀਂ ਹਾਸਿਲ ਕਰ ਪਾਉਂਦੇ, ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਨਿਊਜੀਲੈਂਡ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਹੁਣ ਕੋਈ ਵੀ ਪੀੜਿਤ ਘਰੋਂ ਬੈਠਿਆ ਆਨਲਾਈਨ ਹੀ ਇਸ ਸਬੰਧੀ ਰਿਪੋਰਟ ਕਰ ਸਕਦਾ ਹੈ। ਇਨ੍ਹਾਂ ਸੇਵਾਵਾਂ ਵਿੱਚ 24x7 ਦਿੱਤੀਆਂ ਜਾਣ ਵਾਲੀਆਂ ਫੋਨ ਸੇਵਾਵਾਂ ਅਤੇ ਚੈਟ ਸੇਵਾਵਾਂ ਵੀ ਸ਼ਾਮਿਲ ਹਨ।
ਅਸੋਸ਼ੀਏਟ ਸੋਸ਼ਲ ਡਵੈਲਪਮੈਂਟ ਮਨਿਸਟਰ ਪ੍ਰਿੰਯਕਾ ਰਾਧਾਕ੍ਰਿਸ਼ਨਨ ਅਤੇ ਮਨਿਸਟਰ ਫਾਰ ਦ ਪਰੀਵੇਂਸ਼ਨ ਆਫ ਫੈਮਿਲੀ ਐਂਡ ਸੇਕਚੁਅਲ ਵਾਇਲੈਂਸ ਮਰਾਮਾ ਡੈਵਿਡਸਨ ਨੇ ਇਸ ਆਨਲਾਈਨ ਟੂਲ ਦੀ ਅਧਿਕਾਰਿਤ ਰੂਪ ਵਿੱਚ ਸ਼ੁਰੂਆਤ ਕੀਤੀ ਹੈ। ਇਸ ਲਈ 'Are You Ok?' ਨਾਮ ਦੀ ਵੈਬਸਾਈਟ ਸ਼ੁਰੂ ਕੀਤੀ ਗਈ ਹੈ।
ਰਾਧਾਕ੍ਰਿਸ਼ਨਨ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਆਨਲਾਈਨ ਟੂਲ ਦੀ ਮੱਦਦ ਨਾਲ ਘਰੇਲੂ ਹਿੰਸਾ ਦੇ ਪੀੜਿਤਾਂ ਨੂੰ ਸਾਹਮਣੇ ਆਉਣ ਤੇ ਆਪਣੇ ਹੱਕ ਦੀ ਆਵਾਜ ਬੁਲੰਦ ਕਰਨ ਲਈ ਹੌਂਸਲਾ ਮਿਲੇਗਾ।
ਉਨ੍ਹਾਂ ਕਿਹਾ ਕਿ ਨਿਊਜੀਲੈਂਡ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਘਰੇਲੂ ਹਿੰਸਾ ਬਰਦਾਸ਼ਤ ਨਹੀਂ ਹੈ

ADVERTISEMENT
NZ Punjabi News Matrimonials