Tuesday, 27 February 2024
04 October 2022 New Zealand

ਕ੍ਰਾਈਸਚਰਚ ਪੁਲਿਸ ਨੂੰ ਮਹਿਲਾ ਨੂੰ ਅਗਵਾਹ ਕਰਨ ਦੇ ਮਾਮਲੇ ਭਾਰਤੀ ਨੋਜਵਾਨ ਭਾਲ

ਕ੍ਰਾਈਸਚਰਚ ਪੁਲਿਸ ਨੂੰ ਮਹਿਲਾ ਨੂੰ ਅਗਵਾਹ ਕਰਨ ਦੇ ਮਾਮਲੇ ਭਾਰਤੀ ਨੋਜਵਾਨ ਭਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਪੁਲਿਸ ਨੂੰ ਇਸ ਨੌਜਵਾਨ ਦੀ, ਇੱਕ ਮਹਿਲਾ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਭਾਲ ਹੈ।
ਘਟਨਾ ਬੀਤੇ ਦਿਨੀਂ 3 ਅਕਤੂਬਰ ਨੂੰ ਕੋਟਾਰੇ ਸਟਰੀਟ ਵਿੱਚ ਉਸ ਵੇਲੇ ਵਾਪਰੀ ਜਦੋਂ ਇੱਕ ਮਹਿਲਾ ਇਸ ਨੌਜਵਾਨ ਕੋਲੋਂ ਜੋਗਿੰਗ ਕਰਦੀ ਹੋਈ ਲੰਘ ਰਹੀ ਸੀ। ਇਸ ਨੌਜਵਾਨ ਨੇ ਮਹਿਲਾ ਨੂੰ ਘੜੀਸ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਕੋਲੋਂ ਗੁਜਰ ਰਹੇ ਇੱਕ ਕਾਰ ਚਾਲਕ ਨੇ ਆਕੇ ਮਹਿਲਾ ਨੂੰ ਬਚਾ ਲਿਆ ਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਦਾ ਕੱਦ 5-8 ਜਾਂ 5-9 ਦੇ ਲਗਭਗ ਦੱਸਿਆ ਜਾ ਰਿਹਾ ਹੈ। ਇਸਦੇ ਵਾਲੇ ਕਾਲੇ ਤੇ ਛੋਟੀ ਦਾੜੀ ਹੈ। ਇਸਦੀ ਉਮਰ 25 ਤੋਂ 33 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਇਸਨੇ ਗੁੜ੍ਹੇ ਰੰਗ ਦਾ ਟਰਾਊਜ਼ਰ ਪਾਇਆ ਹੋਇਆ ਸੀ ਤੇ ਮੌਕੇ 'ਤੇ ਇੱਕ ਲੱਤ ਦਾ ਟਰਾਊਜ਼ਰ ਗੋਡੇ ਤੱਕ ਚੜਾਇਆ ਸੀ।
ਕ੍ਰਾਈਸਚਰਚ ਪੁਲਿਸ ਨੂੰ 221003/5623. ਇਹ ਰੈਫਰੇਂਸ ਨੰਬਰ 'ਤੇ ਕੇ 0800 555 111 ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ADVERTISEMENT
NZ Punjabi News Matrimonials