Tuesday, 27 February 2024
04 October 2022 New Zealand

ਆਕਲੈਂਡ ਏਅਰਪੋਰਟ ‘ਤੇ ਟ੍ਰਾਂਜ਼ਿਟ ਮੌਕੇ ਅੰਤਰਾਸ਼ਟਰੀ ਯਾਤਰੀਆਂ ਨੂੰ ਹੁਣ ਨਹੀਂ ਹੋਏਗੀ ਦਿੱਕਤ

- ਯਾਤਰੀਆਂ ਲਈ ਵਿਸ਼ੇਸ਼ ਲਾਉਂਜ ਕੀਤਾ ਗਿਆ ਸਥਾਪਿਤ
ਆਕਲੈਂਡ ਏਅਰਪੋਰਟ ‘ਤੇ ਟ੍ਰਾਂਜ਼ਿਟ ਮੌਕੇ ਅੰਤਰਾਸ਼ਟਰੀ ਯਾਤਰੀਆਂ ਨੂੰ ਹੁਣ ਨਹੀਂ ਹੋਏਗੀ ਦਿੱਕਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਐਤਵਾਰ ਦੀ ਰਾਤ ਸਮੋਆ ਤੋਂ ਆਸਟ੍ਰੇਲੀਆ ਜਾ ਰਹੇ ਯਾਤਰੀਆਂ ਨੂੰ ਆਕਲੈਂਡ ਏਅਰਪੋਰਟ 'ਤੇ ਕਈ ਘੰਟੇ ਖੱਜਲ ਹੋਣਾ ਪਿਆ, ਯਾਤਰੀਆਂ ਰਾਤ ਭਰ ਠੰਢੇ ਫਰਸ਼ 'ਤੇ ਸੋਣ ਲਈ ਮਜਬੂਰ ਹੋਏ।

ਇਸਦਾ ਕਾਰਨ ਸੀ ਕਿ ਟ੍ਰਾਂਜਿਟ ਦੌਰਾਨ ਇੰਟਰਨੈਸ਼ਨਲ ਸਕਿਓਰਟੀ ਸਕਰੀਨਿੰਗ ਲਈ ਸਟਾਫ ਰਾਤ 11 ਵਜੇ ਤੋਂ ਬਾਅਦ ਸਵੇਰੇ 5 ਵਜੇ ਤੱਕ ਡਿਊਟੀ 'ਤੇ ਨਹੀਂ ਹੁੰਦਾ ਤੇ ਇਹ ਫਲਾਈਟ ਲੇਟ ਹੋਣ ਕਾਰਨ ਰਾਤ 2 ਵਜੇ ਏਅਰਪੋਰਟ 'ਤੇ ਪੁੱਜੀ ਸੀ।

ਏਅਰਪੋਰਟ ਅਥਾਰਟੀ ਨੇ ਅੱਜ ਤੁਰੰਤ ਇਸ ਸਭ 'ਤੇ ਕਾਰਵਾਈ ਕਰਦਿਆਂ ਪਹਿਲਾਂ ਤਾਂ ਇਸ ਲਈ ਮੁਆਫੀ ਮੰਗੀ ਤੇ ਤੁਰੰਤ ਹੀ ਏਅਰਪੋਰਟ 'ਤੇ ਵਿਸ਼ੇਸ਼ ਗੇਟ ਲਾਉਂਜ ਅਜਿਹੇ ਯਾਤਰੀਆਂ ਲਈ ਐਲਾਨ ਦਿੱਤਾ। ਏਅਰਪੋਰਟ ਅਥਾਰਟੀ ਨੇ ਸਾਫ ਕਰ ਦਿੱਤਾ ਹੈ ਕਿ ਅੱਗੇ ਤੋਂ ਟ੍ਰਾਂਜਿਟ ਦੌਰਾਨ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਅਜਿਹੀ ਦਿੱਕਤ ਦਾ ਸਾਹਮਣਾ ਬਿਲਕੁਲ ਵੀ ਨਹੀਂ ਕਰਨਾ ਪਏਗਾ।

 

ADVERTISEMENT
NZ Punjabi News Matrimonials