Tuesday, 27 February 2024
05 October 2022 New Zealand

ਆਕਲੈਂਡ ਟ੍ਰਾਂਸਪੋਰਟ ਤੇ ਵਲੰਿਗਟਨ ਕਾਉਂਸਲ ਨੇ ਡਰਾਈਵਰਾਂ ਦੀ ਘਾਟ ਸਬੰਧੀ ਇਮੀਗ੍ਰੇਸ਼ਨ ਮਨਿਸਟਰ ਨੂੰ ਲਿਖੀ ਚਿੱਠੀ

ਇਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਨਰਮਾਈ ਲਿਆਉਣ ਦੀ ਕਹੀ ਗੱਲ
ਆਕਲੈਂਡ ਟ੍ਰਾਂਸਪੋਰਟ ਤੇ ਵਲੰਿਗਟਨ ਕਾਉਂਸਲ ਨੇ ਡਰਾਈਵਰਾਂ ਦੀ ਘਾਟ ਸਬੰਧੀ ਇਮੀਗ੍ਰੇਸ਼ਨ ਮਨਿਸਟਰ ਨੂੰ ਲਿਖੀ ਚਿੱਠੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਅਤੇ ਵਲੰਿਗਟਨ ਵਿੱਚ ਬੱਸ ਡਰਾਈਵਰ ਦੀ ਘਾਟ ਦੇ ਚਲਦਿਆਂ ਰੋਜਾਨਾ ਕਈ ਰੂਟ 'ਤੇ ਸੇਵਾਵਾਂ ਰੱਦ ਹੁੰਦੀਆਂ ਹਨ, ਜੋ ਟ੍ਰਾਂਸਪੋਰਟ ਵਿਭਾਗ ਲਈ ਨਾ ਸਿਰਫ ਮਾਲੀ ਘਾਟੇ ਦਾ ਕਾਰਨ ਬਣਦਾ ਹੈ, ਬਲਕਿ ਇਸ ਕਾਰਨ ਰੋਜਾਨਾ ਸੈਂਕੜੇ ਨਿਊਜੀਲੈਂਡ ਵਾਸੀ ਖੱਜਲ ਵੀ ਹੁੰਦੇ ਹਨ।

ਨਿਊਜੀਲੈਂਡ ਵਿੱਚ ਡਰਾਈਵਰਾਂ ਦੀ ਲੋੜ ਨਾ ਪੂਰੀ ਹੁੰਦਿਆਂ ਦੇਖ ਆਕਲੈਂਡ ਟ੍ਰਾਂਸਪੋਰਟ, ਗਰੇਟਰ ਵਲੰਿਗਟਨ ਰੀਜਨ ਕਾਉਂਸਲ ਅਤੇ ਇਨਵਾਇਰਮੈਂਟ ਕੈਂਟਰਬਰੀ ਨੇ ਸਾਂਝੇ ਤੌਰ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ ਡਰਾਈਵਰਾਂ ਦੀ ਘਾਟ ਨੂੰ ਇੱਕ ਵੱਡੀ ਸੱਮਸਿਆ ਦੱਸਦਿਆਂ ਇਸ ਸਬੰਧੀ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਲਿਆਉਣ ਦੀ ਗੱਲ ਕਹੀ ਹੈ ਤਾਂ ਜੋ ਇਨ੍ਹਾਂ ਬੱਸ ਡਰਾਈਵਰਾਂ ਦੀ ਘਾਟ ਨੂੰ ਓਵਰਸੀਜ਼ ਤੋਂ ਬੱਸ ਡਰਾਈਵਰ ਮੰਗਵਾ ਕੇ ਪੂਰੀ ਕੀਤੀ ਜਾ ਸਕੇ।

ਇਸ ਵੇਲੇ ਆਕਲੈਂਡ ਅਤੇ ਵਲੰਿਗਟਨ ਵਿੱਚ ਸੈਂਕੜੇ ਬੱਸ ਡਰਾਈਵਰਾਂ ਦੀ ਘਾਟ ਹੈ ਤੇ ਜੇ ਇਸ ਸੱਮਸਿਆ ਨੂੰ ਸੁਲਝਾਉਣ ਲਈ ਪ੍ਰਵਾਸੀਆਂ ਨੂੰ ਨਹੀਂ ਬੁਲਾਇਆ ਜਾਂਦਾ ਤਾਂ ਇਹ ਸੱਮਸਿਆ ਹੋਰ ਗੰਭੀਰ ਹੋ ਜਾਏਗੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਰਾਈਵਰਾਂ ਦੀ ਘਾਟ ਮੌਜੂਦਾ ਡਰਾਈਵਰਾਂ ਲਈ ਵੀ ਕਾਫੀ ਜਿਆਦਾ ਸਟਰੈੱਸ ਦਾ ਕਾਰਨ ਬਣ ਰਹੀ ਹੈ ਤੇ ਆਪਣੇ ਮੌਜੂਦਾ ਡਰਾਈਵਰਾਂ ਨੂੰ ਕੰਮ 'ਤੇ ਟਿਕਾਈ ਰੱਖਣ ਲਈ ਦੋਨਾਂ ਹੀ ਸ਼ਹਿਰਾਂ ਵਿੱਚ ਡਰਾਈਵਰਾਂ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਇਨ੍ਹਾਂ ਨੂੰ $27 ਪ੍ਰਤੀ ਘੰਟੇ ਦਾ ਬੇਸ ਰੇਟ ਦਿੱਤਾ ਜਾ ਰਿਹਾ ਹੈ।

ADVERTISEMENT
NZ Punjabi News Matrimonials