Wednesday, 28 February 2024
05 October 2022 New Zealand

ਮਹਿੰਗਾਈ ‘ਤੇ ਕਾਬੂ ਪਾਉਣ ਲਈ ਰਿਜ਼ਰਵ ਬੈਂਕ ਨੇ ਫਿਰ ਵਧਾਈ ਵਿਆਜ ਦਰ

- 50 ਬੇਸਿਸ ਪੋਇੰਟਸ ਦਾ ਕੀਤਾ ਗਿਆ ਵਾਧਾ
ਮਹਿੰਗਾਈ ‘ਤੇ ਕਾਬੂ ਪਾਉਣ ਲਈ ਰਿਜ਼ਰਵ ਬੈਂਕ ਨੇ ਫਿਰ ਵਧਾਈ ਵਿਆਜ ਦਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਰਿਜ਼ਰਵ ਬੈਂਕ ਨੇ ਮਹਿੰਗਾਈ 'ਤੇ ਕਾਬੂ ਪਾਉਣ ਲਈ ਇੱਕ ਵਾਰ ਫਿਰ ਤੋਂ ਵਿਆਜ ਦਰ ਵਧਾਉਣ ਦਾ ਫੈਸਲਾ ਲਿਆ ਹੈ, ਇਸ ਵਾਰ ਵਿਆਜ ਦਰ 50 ਬੇਸਿਸ ਪੋਇੰਟ ਵਧਾਈ ਗਈ ਹੈ। ਅਕਤੂਬਰ ਵਿੱਚ ਮੋਨੇਟਰੀ ਪਾਲਸੀ ਰੀਵਿਊ ਤਹਿਤ ਬਿਆਨਬਾਜੀ ਜਾਰੀ ਕਰਦਿਆਂ ਆਰ ਬੀ ਐਨ ਜੈਡ ਨੇ ਦੱਸਿਆ ਹੈ ਕਿ ਆਫਿਸ਼ਲ ਕੇਸ਼ ਰੇਟ ਨੂੰ 3.5% ਕਰ ਦਿੱਤਾ ਗਿਆ ਹੈ। ਇਹ ਵਿਆਜ ਦਰ ਲਗਾਤਾਰ 8ਵੀਂ ਵਾਰ ਵਧਾਈ ਗਈ ਹੈ।
ਬਿਆਨਬਾਜੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਵੇਲੇ ਮਹਿੰਗਾਈ ਕਾਫੀ ਜਿਆਦਾ ਹੈ ਤੇ ਇਮਪਲਾਇਮੈਂਟ ਵੱਧ ਤੋਂ ਵੱਧ ਟਿਕਾਊ ਪੱਧਰ ਤੋਂ ਵੀ ਪਾਰ ਹਨ।
ਪਹਿਲਾਂ ਵਿਆਜ ਦਰ 75 ਬੇਸਿਸ ਪੋਇੰਟ ਵਧਾਉਣ 'ਤੇ ਵਿਚਾਰ ਹੋ ਰਿਹਾ ਸੀ, ਪਰ ਕਮੇਟੀ ਮੈਂਬਰਾਂ ਦੀ ਆਪਣੀ ਸਹਿਮਤੀ ਤੋਂ ਬਾਅਦ ਇਸ ਨੂੰ 50 ਬੇਸਿਸ ਪੋਇੰਟ ਤੱਕ ਹੀ ਵਧਾਉਣ ਦਾ ਫੈਸਲਾ ਲਿਆ ਗਿਆ।

ADVERTISEMENT
NZ Punjabi News Matrimonials