Thursday, 22 February 2024
05 October 2022 New Zealand

ਨਿਊਜੀਲੈਂਡ ਹਾਊਸਿੰਗ ਮਾਰਕੀਟ ਵਿੱਚ ਅਜੇ ਮੰਦੀ ਰਹੇਗੀ ਬਰਕਰਾਰ - ਕੋਰਲੋਜ਼ਿਕ

ਨਿਊਜੀਲੈਂਡ ਹਾਊਸਿੰਗ ਮਾਰਕੀਟ ਵਿੱਚ ਅਜੇ ਮੰਦੀ ਰਹੇਗੀ ਬਰਕਰਾਰ - ਕੋਰਲੋਜ਼ਿਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰਲੋਜ਼ਿਕ ਨੇ ਭਵਿੱਖਬਾਣੀ ਜਾਰੀ ਕਰਿਦਆਂ ਕਿਹਾ ਹੈ ਕਿ ਅਜੇ ਨਿਊਜੀਲੈਂਡ ਦੀ ਹਾਊਸਿੰਗ ਮਾਰਕੀਟ ਵਿੱਚ ਮੰਦੀ ਲਗਾਤਾਰ ਜਾਰੀ ਰਹੇਗੀ।

ਕੰਪਨੀ ਦੇ ਹਾਊਸ ਪ੍ਰਾਈਸ ਇੰਡੈਕਸ, ਜੋ ਘਰਾਂ ਵਿੱਚ ਕੀਮਤਾਂ ਦੇ ਬਦਲਾਅ ਨੂੰ ਦਰਜ ਕਰਦੀ ਹੈ ਅਨੁਸਾਰ ਸਤੰਬਰ ਵਿੱਚ ਘਰਾਂ ਦੀ ਕੀਮਤ ਵਿੱਚ 1.5% ਦੀ ਕਟੌਤੀ ਦਰਜ ਹੋਈ ਹੈ, ਜਦਕਿ ਅਗਸਤ ਵਿੱਚ 1.8% ਦਰਜ ਹੋਈ ਸੀ।

ਅਗਸਤ ਵਿੱਚ ਸਲਾਨਾ ਵਾਧੇ ਦੀ ਦਰ ਜੋ 9.5% ਦੀ ਸੀ, ਇਸ ਸਤੰਬਰ ਵਿੱਚ ਘੱਟ ਕੇ 2.8% ਰਹਿ ਗਈ ਹੈ। ਇਸ ਵੇਲੇ ਔਸਤ ਘਰ ਦੀ ਕੀਮਤ $977,158 ਦੱਸੀ ਜਾ ਰਹੀ ਹੈ।

ਕੋਰਲੋਜ਼ਿਕ ਦੇ ਹੈੱਡ ਆਫ ਰਿਸਰਚ ਨਿੱਕ ਗੋਡੇਲ ਨੇ ਇਸ ਸਬੰਧੀ ਦੱਸਿਆ ਹੈ ਕਿ ਹਾਊਸਿੰਗ ਮਾਰਕੀਟ ਬੰਦ ਬਾਰਡਰਾਂ, ਘੱਟ ਵਿਆਜ ਦਰਾਂ ਅਤੇ ਵਿੱਤੀ ਉਤਸ਼ਾਹ ਨੇ ਅਗਸਤ 2020 ਤੋਂ ਮਾਰਚ 2022 ਤੱਕ ਕੀਮਤਾਂ ਵਿੱਚ 41 ਪ੍ਰਤੀਸ਼ਤ ਤੱਕ ਵਾਧਾ ਹੋਇਆ ਤੇ ਹੁਣ ਹਾਊਸਿੰਗ ਮਾਰਕੀਟ ਮਜ਼ਬੂਤੀ ਨਾਲ ਪਿੱਛੇ ਹਟ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਂਵੇ ਸਤੰਬਰ ਵਿੱਚ ਕੁਝ ਰਾਹਤ ਮਿਲੀ ਹੈ, ਪਰ ਇਹ ਹਾਲਾਤ ਜਲਦ ਸੁਧਰਣਗੇ, ਅਜੇ ਇਹ ਸੰਭਵ ਨਹੀਂ ਲੱਗ ਰਿਹਾ।

 

ADVERTISEMENT
NZ Punjabi News Matrimonials