Tuesday, 27 February 2024
05 October 2022 New Zealand

ਦੇਸ਼ ਪੰਜਾਬ ਸਪੋਰਟਸ ਕਲੱਬ ਵੱਲੋਂ ਪ੍ਰਗਟ ਸਿੰਘ ਦਾ ਵਿਸ਼ੇਸ਼ ਸਨਮਾਨ

ਦੇਸ਼ ਪੰਜਾਬ ਸਪੋਰਟਸ ਕਲੱਬ ਵੱਲੋਂ ਪ੍ਰਗਟ ਸਿੰਘ ਦਾ ਵਿਸ਼ੇਸ਼ ਸਨਮਾਨ - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜੀਲੈਂਡ ਦੇ ਦੌਰੇ ਤੇ ਪੰਜਾਬੀ ਭਾਈਚਾਰੇ ਨਾਲ ਸੰਵਾਦ ਕਰਨ ਆਏ ਹੋਏ ਸ. ਪ੍ਰਗਟ ਸਿੰਘ (ਸਾਬਕਾ ਕੈਬਨਿਟ ਮਨਿਸਟਰ ਪੰਜਾਬ) ਲਗਾਤਾਰਤਾ ਵਿੱਚ ਵੱਖ ਵੱਖ ਸੰਸਥਾਵਾਂ , ਗੁਰੂ ਘਰਾਂ ਦੀਆਂ ਕਮੇਟੀਆਂ ਨਾਲ ਮਿਲ ਰਹੇ ਹਨ ।
ਇਸੇ ਸਿਲਸਿਲੇ ਵਿੱਚ ਸ. ਪ੍ਰਗਟ ਸਿੰਘ ਅੱਜ ਆਕਲੈਂਡ ਸ਼ਹਿਰ ਵਿੱਚ ਵਿਚਰੇ ।
ਇਸ ਦੌਰਾਨ ਦੇਸ਼ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਬੋਦਲ ਅਤੇ ਸਰਪ੍ਰਸਤ ਮੋਹਨਪਾਲ ਸਿੰਘ ਬਾਠ ਵੱਲੋਂ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਇਕਬਾਲ ਸਿੰਘ ਬੋਦਲ ਅਨੁਸਾਰ ਸ. ਪ੍ਰਗਟ ਸਿੰਘ ਅਜਿਹੇ ਆਗੂ ਹਨ , ਜਿਹਨਾਂ ਦਾ ਸਤਿਕਾਰ ਪਾਰਟੀ ਲਾਈਨ ਤੋਂ ਉੱਪਰ ਉੱਠਕੇ ਹੈ ਤੇ ਇਸ ਮੌਕੇ ਪੰਜਾਬ ਨੂੰ ਅਜਿਹੇ ਆਗੂਆਂ ਦੀ ਹੀ ਸਖਤ ਜਰੂਰਤ ਹੈ ।
ਦੂਸਰੇ ਪਾਸੇ ਪ੍ਰਗਟ ਸਿੰਘ ਨੇ ਨਿਊਜੀਲੈਂਡ ਦੇ ਸਮੁੱਚੇ ਦੌਰੇ ਤੇ ਸਭ ਮਿਲਣੀਆਂ ਚ ਇਸ ਗੱਲ ਤੇ ਹੀ ਜੋਰ ਦਿੱਤਾ ਕਿ ਪਰਵਾਸੀ ਭਾਈਚਾਰੇ ਨੂੰ ਕਿਸੇ ਸਿਆਸੀ ਪਾਰਟੀ ਦੇ ਭਗਤ ਬਣਨ ਦੀ ਬਿਜਾਏ , ਆਪੋ ਆਪਣੇ ਪਿੰਡ ਸ਼ਹਿਰ ਵਿੱਚ ਗਲੋਬਲ ਚੇਤਨਾ ਦੇ ਛਿੱਟੇ ਦੇਣ ਦੇ ਨਾਲ ਨਾਲ ਪਿੰਡ ਦੀ ਬੇਹਤਰੀ ਲਈ ਕਦਮ ਚੁੱਕਣ ਦਾ ਅਹਿਦ ਲੈਣ ਦੀ ਬੇਨਤੀ ਕੀਤੀ ।

ADVERTISEMENT
NZ Punjabi News Matrimonials