Tuesday, 27 February 2024
06 October 2022 New Zealand

53 ਸਾਲਾਂ ਬਾਅਦ ਸਾਊਥ ਆਈਲੈਂਡ ਤੇ ਵਲੰਿਗਟਨ ਵਿੱਚ ਹੋਈ ਅਕਤੂਬਰ ਵਿੱਚ ਬਰਫਬਾਰੀ

53 ਸਾਲਾਂ ਬਾਅਦ ਸਾਊਥ ਆਈਲੈਂਡ ਤੇ ਵਲੰਿਗਟਨ ਵਿੱਚ ਹੋਈ ਅਕਤੂਬਰ ਵਿੱਚ ਬਰਫਬਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਜਿਹਾ ਕਈ ਦਹਾਕਿਆਂ ਬਾਅਦ ਹੋਇਆ ਹੈ ਕਿ ਸਾਊਥ ਆਈਲੈਂਡ ਤੇ ਵਲੰਿਗਟਨ ਵਿੱਚ ਅਕਤੂਬਰ ਵਿੱਚ ਬਰਫਬਾਰੀ ਦੇ ਨਜਾਰੇ ਦੇਖਣ ਨੂੰ ਮਿਲੇ ਹੋਣ। ਰਿਹਾਇਸ਼ੀਆਂ ਲਈ ਇਹ ਇੱਕ ਵੱਖਰਾ ਹੀ ਨਜਾਰਾ ਸੀ, ਜਿਸਦਾ ਬਹੁਤਿਆਂ ਨੇ ਆਨੰਦ ਮਾਣਿਆਂ।

ਆਂਕੜਿਆਂ ਮੁਤਾਬਕ ਪਿਛਲੀ ਵਾਰ ਇਹ ਨਜਾਰਾ 53 ਸਾਲ ਪਹਿਲਾਂ ਦੇਖਿਆ ਗਿਆ ਸੀ।
ਸਾਉਥ ਆਈਲੈਂਡ ਦੇ ਕਈ ਹਿੱਸਿਆਂ ਲਈ ਤਾਂ ਅਜੇ ਵੀ ਬਰਫਬਾਰੀ ਦੀ ਭਵਿੱਖਬਾਣੀ ਅਮਲ ਵਿੱਚ ਹੈ।
ਵਲੰਿਗਟਨ ਵਿੱਚ ਵੀ ਬਰਫਬਾਰੀ ਦੇ ਨਜਾਰਿਆਂ ਦਾ ਲੋਕਾਂ ਨੇ ਆਨੰਦ ਮਾਣਿਆਂ ਤੇ ਕਈਆਂ ਲਈ ਤਾਂ ਇਹ ਦਹਾਕੇ ਬਾਅਦ ਅਨੁਭਵ ਕੀਤਾ ਗਿਆ ਸੀ। ਡੁਨੇਡਿਨ ਦੇ ਵੀ ਕਈ ਇਲਾਕਿਆਂ ਵਿੱਚ ਬਰਫਬਾਰੀ ਦੇਖਣ ਨੂੰ ਮਿਲੀ ਹੈ।
ਇਸ ਕਾਰਨ ਜਿੱਥੇ ਅੱਜ ਵਾਪਰੇ ਇਸ ਕੁਦਰਤੀ ਵਰਤਾਰੇ ਲਈ ਕਈ ਉਡਾਣਾ ਨੂੰ ਰੱਦ ਕਰਨਾ ਪਿਆ ਹੈ, ਉੱਥੇ ਹੀ ਓਟੇਗੋ ਵਿੱਚ ਕਈ ਸਕੂਲਾਂ ਵਿੱਚ ਵੀ ਛੁੱਟੀ ਕਰਨੀ ਪਈ।

ADVERTISEMENT
NZ Punjabi News Matrimonials