Thursday, 22 February 2024
06 October 2022 New Zealand

ਨਿਊਜੀਲੈਂਡ ਵਿੱਚ ਔਖਾ ਸਮਾਂ ਕੱਢਣ ਵਾਲੀ ਨਰਸ, ਅੱਜ ਆਸਟ੍ਰੇਲੀਆ ਵਿੱਚ ਲੈ ਰਹੀ 3 ਗੁਣਾ ਵੱਧ ਤਨਖਾਹ..

ਨਿਊਜੀਲੈਂਡ ਵਿੱਚ ਔਖਾ ਸਮਾਂ ਕੱਢਣ ਵਾਲੀ ਨਰਸ, ਅੱਜ ਆਸਟ੍ਰੇਲੀਆ ਵਿੱਚ ਲੈ ਰਹੀ 3 ਗੁਣਾ ਵੱਧ ਤਨਖਾਹ.. - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਲਗਾਤਾਰ ਵੱਧਦੀ ਮਹਿੰਗਾਈ, ਘਰਾਂ ਦੀ ਘਾਟ, ਕਾਮਿਆਂ ਦੀ ਸੱਮਸਿਆ ਦੌਰਾਨ ਹਰ ਇੱਕ ਨੇ ਇਹ ਤਾਂ ਸੁਣਿਆ ਹੀ ਹੋਏਗਾ ਕਿ ਆਸਟ੍ਰੇਲੀਆ ਵਿੱਚ ਜਿੰਦਗੀ ਦਾ ਪੱਧਰ ਵਧੇਰੇ ਵਧੀਆ ਹੈ, ਪਰ ਨਾਰਥਲੈਂਡ ਨਾਲ ਸਬੰਧਤ ਨਰਸ ਹੈਨੀਬਰੇਜ਼ ਸੀਪੂ ਨੇ ਇਹ ਸਾਬਿਤ ਕੀਤਾ ਹੈ ਕਿ ਅਜਿਹਾ ਬਿਲਕੁਲ ਸਹੀ ਹੈ।
ਨਾਰਥਲੈਂਡ ਵਿੱਚ 3 ਸਾਲ ਬਤੌਰ ਨਰਸ ਕੰਮ ਕਰਨ ਵਾਲੀ ਸੀਪੂ ਨੇ ਦੱਸਿਆ ਕਿ ਜਿੱਥੇ ਨਿਊਜੀਲੈਂਡ ਵਿੱਚ ਕੰਮ ਕਰਦਿਆਂ ਉਸਨੂੰ ਹਰ ਵੇਲੇ ਕੰਮ 'ਤੇ ਦਬਾਅ/ ਤਣਾਅ, ਮਹਿੰਗਾਈ ਤੇ ਚੰਗੀ ਤਨਖਾਹ ਨਾ ਮਿਲਣ ਦਾ ਸਤਾਅ ਰਹਿੰਦਾ ਸੀ। ਉੱਥੇ ਹੁਣ ਆਸਟ੍ਰੇਲੀਆ ਵਿੱਚ ਉਹ ਨਿਊਜੀਲੈਂਡ ਦੇ ਮੁਕਾਬਲੇ ਹਾਸਿਲ ਕੀਤੀ ਜਾ ਰਹੀ ਤਨਖਾਹ ਤੋਂ 3 ਗੁਣਾ ਜਿਆਦਾ ਕਮਾ ਰਹੀ ਹੈ।
ਹਾਲਾਂਕਿ ਸੀਪੂ ਲਈ ਇਹ ਫੈਸਲਾ ਸੌਖਾ ਨਹੀਂ ਸੀ, ਕਿਉਂਕਿ ਉਸਦਾ ਪਤੀ ਤੇ ਬੱਚਾ ਅਜੇ ਵੀ ਨਿਊਜੀਲੈਂਡ ਵਿੱਚ ਹਨ।
ਸੀਪੂ ਦਾ ਕਹਿਣਾ ਹੈ ਕਿ ਜੇ ਇੱਥੇ ਮਿਲਦੀ ਤਨਖਾਹ ਨਾਲ ਉਸਦਾ ਤੇ ਉਸਦੇ ਪਰਿਵਾਰ ਦਾ ਗੁਜਾਰਾ ਹੁੰਦਾ ਤਾਂ ਉਹ ਨਿਊਜੀਲੈਂਡ ਕਦੇ ਵੀ ਨਾ ਛੱਡਦੀ।
ਸੀਪੂ ਨੇ ਦੱਸਿਆ ਕਿ ਨਿਊਜੀਲੈਂਡ ਦੇ ਵੱਡੇ ਸ਼ਹਿਰਾਂ ਤੋਂ ਇਲਾਵਾ ਛੋਟੇ ਦੁਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਮਹਿੰਗਾਈ ਦੀ ਸੱਮਸਿਆ ਨਾਲ ਲੋਕ ਪ੍ਰੇਸ਼ਾਨ ਹਨ।

ADVERTISEMENT
NZ Punjabi News Matrimonials