Tuesday, 27 February 2024
06 October 2022 New Zealand

ਭਾਰਤ ਨਾਲ ਸਬੰਧਾਂ ਨੂੰ ਮਜਬੂਤ ਕਰਨਾ ਨਿਊਜੀਲੈਂਡ ਦੀ ਅਹਿਮ ਸੋਚ - ਨਨਾਇਆ ਮਹੁਤਾ

ਭਾਰਤ ਨਾਲ ਸਬੰਧਾਂ ਨੂੰ ਮਜਬੂਤ ਕਰਨਾ ਨਿਊਜੀਲੈਂਡ ਦੀ ਅਹਿਮ ਸੋਚ - ਨਨਾਇਆ ਮਹੁਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਜਿਹਾ ਲਗਭਗ 2 ਦਹਾਕਿਆਂ ਬਾਅਦ ਹੋਇਆ ਹੈ ਕਿ ਜਦੋਂ ਕੋਈ ਭਾਰਤੀ ਮਨਿਸਟਰ ਨਿਊਜੀਲੈਂਡ ਫੇਰੀ 'ਤੇ ਆਇਆ ਹੋਏ। ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਸੁਭਰਾਮਨਿਅਮ ਜੈਸ਼ੰਕਰ ਇਸ ਵੇਲੇ ਨਿਊਜੀਲੈਂਡ ਫੇਰੀ 'ਤੇ ਆਏ ਹੋਏ ਹਨ, ਅੱਜ ਉਨ੍ਹਾਂ ਦੀ ਮਿਲਣੀ ਨਿਊਜੀਲੈਂਡ ਦੀ ਵਿਦੇਸ਼ ਮੰਤਰੀ ਨਨਾਇਆ ਮਹੁਤਾ ਨਾਲ ਆਕਲੈਂਡ ਵਾਰ ਮਿਊਜ਼ਿਅਮ ਵਿੱਚ ਹੋਈ।
ਇਸ ਮੌਕੇ ਵਿਦੇਸ਼ ਮੰਤਰੀ ਡਾਕਟਰ ਸੁਭਰਾਮਨਿਅਮ ਜੈਸ਼ੰਕਰ ਦੇ ਸਨਮਾਨ ਵਿੱਚ ਨਿਊਜੀਲੈਂਡ ਦੀ ਸਭਿਆਚਾਰਿਕ ਵਾਕਾਟਾਊ ਸੇਰਮਨੀ ਵੀ ਕੀਤੀ ਗਈ।
ਵਿਦੇਸ਼ ਮੰਤਰੀ ਨਨਾਇਆ ਮਹੁਤਾ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਬਹੁਤ ਹੀ ਅਹਿਮ ਦੱਸਦਿਆਂ ਬਿਆਨ ਕੀਤਾ ਕਿ ਬਾਰਡਰ ਖੁੱਲਣ ਤੋਂ ਬਾਅਦ ਭਾਰਤ ਨਾਲ ਸਾਨੂੰ ਮੁੜ ਤੋਂ ਨੇੜਤਾ ਬਨਾਉਣ ਦਾ ਮੌਕਾ ਮਿਲਿਆ ਹੈ। ਭਾਰਤ ਜੋ ਕਿ ਸਾਡਾ ਦਾ 16ਵੇਂ ਨੰਬਰ ਦਾ ਸਭ ਤੋਂ ਵੱਡਾ ਟਰੇਡ ਪਾਰਟਨਰ ਹੈ, ਉਸ ਨਾਲ ਨਿਊਜੀਲੈਂਡ ਦਾ ਡਿਪਲੋਮੈਟਿਕ ਨਾਤਾ ਜੁੜਿਆਂ 70 ਸਾਲ ਹੋ ਗਏ ਹਨ।
ਇਸ ਮਿਲਣੀ ਮੌਕੇ ਟਿਕਾਊ ਖੇਤਬਾੜੀ ਅਤੇ ਕਲਾਈਮੇਟ ਚੇਂਜ 'ਤੇ ਰੱਲ ਕੇ ਕੰਮ ਕਰਨ ਬਾਰੇ ਵੀ ਵਿਚਾਰਾਂ ਹੋਈਆਂ।
ਨਨਾਇਆ ਮਹੁਤਾ ਨੇ ਇਹ ਵੀ ਦੱਸਿਆ ਕਿ ਨਿਊਜੀਲੈਂਡ ਹਾਈਲੀ ਸਕਿਲੱਡ ਕਰਮਚਾਰੀਆਂ ਲਈ ਅਹਿਮ ਇਮੀਗ੍ਰੇਸ਼ਨ ਬਦਲਾਅ ਕਰਨ ਜਾ ਰਿਹਾ ਹੈ, ਇਸ ਤਹਿਤ ਉਨ੍ਹਾਂ ਅਸਾਮੀਆਂ ਨੂੰ ਭਰਨ ਲਈ ਮੁਹਾਰਤ ਹਾਸਿਲ ਪ੍ਰਵਾਸੀਆਂ ਨੂੰ ਮੌਕਾ ਦਿੱਤਾ ਜਾਏਗਾ, ਜਿਸ ਲਈ ਯੋਗ ਨਿਊਜੀਲੈਂਡ ਵਾਸੀ ਲੱਭਣੇ ਔਖੇ ਹਨ ਤੇ ਭਾਰਤ ਤੋਂ ਗਰੀਨ ਲਿਸਟ ਤਹਿਤ ਡੇਅਰੀ ਫਾਰਮ ਮੈਨੇਜਰ ਤੇ ਆਈ ਸੀ ਟੀ ਰੋਲ ਲਈ ਅਜਿਹੇ ਪ੍ਰਵਾਸੀ ਟੀਚਾ ਰਹਿਣਗੇ।
ਨਨਾਇਆ ਮਹੁਤਾ ਨੇ ਕਿਹਾ ਕਿ ਭਾਂਵੇ ਇਸ ਸਮੇਂ ਨਿਊਜੀਲੈਂਡ ਨੂੰ ਵਿਸ਼ਵ-ਪੱਧਰੀ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਭਾਰਤ ਨਾਲ ਆਪਣੀ ਸਾਂਝ ਨੂੰ ਲੈਕੇ ਨਿਊਜੀਲੈਂਡ ਸਰਕਾਰ ਨਾਲ ਕਾਫੀ ਆਸਮੰਦ ਹੈ।

ADVERTISEMENT
NZ Punjabi News Matrimonials