Friday, 02 December 2022
06 October 2022 New Zealand

ਪਰਗਟ ਸਿੰਘ ਨੂੰ ਸਿੱਖ ਭਾਈਚਾਰੇ ਵਲੋ ਨਿੱਘੀ ਵਿਦਾਇਗੀ

ਪਰਗਟ ਸਿੰਘ ਨੂੰ ਸਿੱਖ ਭਾਈਚਾਰੇ ਵਲੋ ਨਿੱਘੀ ਵਿਦਾਇਗੀ - NZ Punjabi News

ਆਕਲੈਂਡ : ਅਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਦੌਰੇ ਤੇ ਆਏ ਹੋਏ ਸ. ਪ੍ਰਗਟ ਸਿੰਘ (ਸਾਬਕਾ ਕੈਬਨਿਟ ਮਨਿਸਟਰ ਪੰਜਾਬ) ਲਗਾਤਾਰਤਾ ਵਿੱਚ ਵੱਖ ਵੱਖ ਸੰਸਥਾਵਾਂ , ਗੁਰੂ ਘਰਾਂ ਦੀਆਂ ਕਮੇਟੀਆਂ ਨਾਲ ਮਿਲ ਰਹੇ ਹਨ । ਅੱਜ ਆਪਣੇ ਇਸ ਫ਼ੇਰੀ ਦੇ ਆਖਰੀ ਦਿਨ ਪੰਜਾਬ ਰਵਾਨਾ ਹੋਣ ਤੋਂ ਪਹਿਲਾਂ ਸਿੱਖ ਭਾਈਚਾਰੇ ਦੇ ਮੈਬਰਾਂ ਨਾਲ ਵਿਚਾਰ ਚਰਚਾਵਾ ਕੀਤੀਆ ।

ਪ੍ਰਗਟ ਸਿੰਘ ਨੇ ਨਿਊਜੀਲੈਂਡ ਦੇ ਸਮੁੱਚੇ ਦੌਰੇ ਤੇ ਸਭ ਮਿਲਣੀਆਂ ਚ ਇਸ ਗੱਲ ਤੇ ਹੀ ਜੋਰ ਦਿੱਤਾ ਕਿ ਪਰਵਾਸੀ ਭਾਈਚਾਰੇ ਨੂੰ ਕਿਸੇ ਸਿਆਸੀ ਪਾਰਟੀ ਦੇ ਭਗਤ ਬਣਨ ਦੀ ਬਿਜਾਏ , ਆਪੋ ਆਪਣੇ ਪਿੰਡ ਸ਼ਹਿਰ ਵਿੱਚ ਗਲੋਬਲ ਚੇਤਨਾ ਦੇ ਛਿੱਟੇ ਦੇਣ ਦੇ ਨਾਲ ਨਾਲ ਪਿੰਡ ਦੀ ਬੇਹਤਰੀ ਲਈ ਕਦਮ ਚੁੱਕਣ ਦਾ ਅਹਿਦ ਲੈਣ ਦੀ ਬੇਨਤੀ ਕੀਤੀ ।

ਇਸ ਨਾਲ ਹੀ ਅੱਜ ਦੇ ਸਮਾਗਮ ਚ ਦਲਵੀਰ ਸਿੰਘ ਲਸਾੜਾ ਵਲੋ ਰਾਤਰੀ ਭੋਜਨ ਨਾਲ ਪਰਗਟ ਸਿੰਘ ਨੂੰ ਭਾਈਚਾਰੇ ਵਲੋ ਨਿੱਘੀ ਵਿਦਾਇਗੀ ਦਿੱਤੀ ਗਈ ।

ADVERTISEMENT
NZ Punjabi News Matrimonials