Friday, 02 December 2022
07 October 2022 New Zealand

ਦੁਨੀਆਂ ਦੀ ਸਭ ਤੋਂ ਵਧੀਆ ਨੌਕਰੀ ਲਈ ਵੀ ਨਹੀਂ ਮਿਲ ਰਹੇ ਉਮੀਦਵਾਰ

ਜੇ ਤੁਸੀਂ ਕਰਨੀ ਇਹ ਨੌਕਰੀ ਤਾਂ ਕਰ ਸਕਦੇ ਹੋ ਅਪਲਾਈ
ਦੁਨੀਆਂ ਦੀ ਸਭ ਤੋਂ ਵਧੀਆ ਨੌਕਰੀ ਲਈ ਵੀ ਨਹੀਂ ਮਿਲ ਰਹੇ ਉਮੀਦਵਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇਹ ਲੇਬਰ ਸ਼ਾਰਟੇਜ ਦਾ ਨਤੀਜਾ ਹੀ ਹੈ ਕਿ ਇਸ ਵੇਲੇ ਜਿੱਥੇ ਹੋਰਾਂ ਕਰਮਚਾਰੀਆਂ ਦੀ ਨਿਊਜੀਲੈਂਡ ਵਿੱਚ ਕਾਫੀ ਕਿੱਲਤ ਹੈ, ਉੱਥੇ ਹੀ ਨਜਦੀਕ ਆ ਰਹੇ ਕ੍ਰਿਸਮਿਸ ਦੇ ਤਿਓਹਾਰ ਲਈ ਸੈਂਟਾ ਕਲੋਜ਼ ਬਨਣ ਲਈ ਵੀ ਕੋਈ ਅੱਗੇ ਨਹੀਂ ਆ ਰਿਹਾ।
ਸੈਂਟਾ ਹੈਲਪਰ ਸੰਸਥਾ ਦੇ ਡੇਵ ਡੋਹਰਟੀ ਨੇ ਦੱਸਿਆ ਕਿ ਇਹ ਦੁਨੀਆਂ ਦੀਆਂ ਸਭ ਤੋਂ ਵਧੀਆ ਨੌਕਰੀਆਂ ਚੋਂ ਇੱਕ ਹੈ, ਜਿਸ ਵਿੱਚ ਮਰਜੀ ਦੇ ਕੰਮ ਕਰਨ ਦੇ ਘੰਟੇ, ਵਧੀਆ ਤਨਖਾਹ, ਖਾਣ-ਪੀਣ ਦਾ ਖੁੱਲਾ ਸਮਾਨ ਹੈ ਤੇ ਨੌਕਰੀ ਕਰਨ ਵਾਲੇ ਦੀ ਜਿੰਮੇਵਾਰੀ ਹੈ, ਲੋਕਾਂ ਨੂੰ ਹਸਾਉਣਾ।
ਜੇ ਤੁਸੀਂ ਇਹ ਨੌਕਰੀ ਕਰਨਾ ਚਾਹੁੰਦੇ ਹੋ ਤਾਂ +64 (9) 8866699 ਇਸ ਨੰਬਰ 'ਤੇ ਜਾਂ santajobs@scenetobelieve.co.nz ਇਸ ਈਮੇਲ 'ਤੇ ਸੰਪਰਕ ਕਰ ਸਕਦੇ ਹੋ।
www.scenetobelieve.com.nz ਇਸ ਵੈਬਸਾਈਟ 'ਤੇ ਵੀ ਲਾਗਇਨ ਕੀਤਾ ਜਾ ਸਕਦਾ ਹੈ।

ADVERTISEMENT
NZ Punjabi News Matrimonials