Friday, 02 December 2022
07 October 2022 New Zealand

ਕ੍ਰਾਈਸਚਰਚ: ਭਾਰਤੀ ਨੌਜਵਾਨ ਦੀ ਭਾਲ ਅਜੇ ਵੀ ਲਗਾਤਾਰ ਜਾਰੀ

ਇੱਕ ਹੋਰ ਮਹਿਲਾ ਨਾਲ ਜਬਰਦਸਤੀ ਕਰਨ ਦੀ ਕੀਤੀ ਕੋਸ਼ਿਸ਼
ਕ੍ਰਾਈਸਚਰਚ: ਭਾਰਤੀ ਨੌਜਵਾਨ ਦੀ ਭਾਲ ਅਜੇ ਵੀ ਲਗਾਤਾਰ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਫੇਂਡੇਲਟਨ ਦੇ ਕਟਾਰੇ ਸਟਰੀਟ 'ਤੇ ਬੀਤੇ ਸੋਮਵਾਰ ਸਵੇਰੇ ਇੱਕ ਮਹਿਲਾ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਭਗੌੜੇ ਹੋਏ ਭਾਰਤੀ ਮੂਲ ਦੇ ਨੌਜਵਾਨ ਦੇ ਸਬੰਧ ਵਿੱਚ ਇੱਕ ਹੋਰ ਖਬਰ ਸਾਹਮਣੇ ਆਈ ਹੈ।
ਪੁਲਿਸ ਦਾ ਮੰਨਣਾ ਹੈ ਕਿ ਉਸੇ ਦਿਨ ਉਸਨੇ ਘਟਨਾ ਵਾਲੀ ਥਾਂ ਤੋਂ ਕੁਝ ਦੂਰ ਇੱਕ ਹੋਰ ਮਹਿਲਾ ਨਾਲ ਜਬਰਦਸਤੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੂੰ ਉਸਨੇ ਲਗਭਗ ਅੱਧੇ ਘੰਟੇ ਬਾਅਦ ਅੰਜਾਮ ਦਿੱਤਾ।
ਅਖੀਰਲੀ ਵਾਰ ਇਸ ਨੌਜਵਾਨ ਨੂੰ ਗਲੇਨਡਨਵੋਏ ਰੋਡ ਵੱਲ ਜਾਂਦੇ ਦੇਖਿਆ ਗਿਆ ਸੀ।
ਦੋਸ਼ੀ ਦੀ ਉਮਰ 25 ਤੋਂ 33 ਸਾਲ ਤੇ ਕੱਦ 5'-8" ਦੇ ਲਗਭਗ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਸ਼ੀ ਦੀ ਸੀਸੀਟੀਵੀ ਦੀ ਇੱਕ ਹੋਰ ਤਸਵੀਰ ਜਾਰੀ ਕੀਤੀ ਹੈ।

ADVERTISEMENT
NZ Punjabi News Matrimonials