ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਲ ਵਲੋਂ ਅੱਜ ਇਮੀਗ੍ਰੇਸ਼ਨ ਸਬੰਧੀ ਅਹਿਮ ਬਦਲਾਅ ਐਲਾਨੇ ਗਏ ਹਨ, ਉਨ੍ਹਾਂ ਸਕਿੱਲਡ ਮਾਈਗ੍ਰੇਂਟਸ ਦੀ ਰੈਜੀਡੈਂਸੀ ਨੂੰ ਵਧੇਰੇ ਆਸਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਸਕਿੱਲਡ ਮਾਈਗ੍ਰੇਂਟ ਕੈਟੇਗਰੀ ਵੀਜਾ ਮੁੜ ਤੋਂ ਖੋਲ ਦਿੱਤਾ ਹੈ।
ਉਨ੍ਹਾਂ ਮਾਪਿਆਂ ਨੂੰ ਨਿਊਜੀਲੈਂਡ ਪੱਕੇ ਕਰਵਾਉਣ ਵਾਲੀ ਕੈਟੇਗਰੀ ਨੂੰ ਵੀ ਖੋਲਣ ਦੀ ਗੱਲ ਆਖੀ ਹੈ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੈਰੇਂਟ ਕੈਟੇਗਰੀ ਨੂੰ ਦੁਬਾਰਾ ਤੋਂ ਸ਼ੁਰੂ ਕਰਨਾ ਇਮੀਗ੍ਰੇਸ਼ਨ ਵਲੋਂ ਲਏ ਜਾਣ ਵਾਲੇ ਫੈਸਲਿਆਂ ਵਿੱਚੋਂ ਅਹਿਮ ਤੇ ਮੌਕੇ 'ਤੇ ਲਿਆ ਸਹੀ ਫੈਸਲਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹਾਈਲੀ ਸਕਿੱਲਡ ਮਾਈਗ੍ਰੇਂਟਸ ਲਈ ਨਿਊਜੀਲੈਂਡ ਹੁਣ ਹੋਰ ਆਕਰਿਸ਼ਤ ਹੋ ਜਾਏਗਾ, ਕਿਉਂਕਿ ਉਹ ਆਪਣੇ ਪਰਿਵਾਰਾਂ ਨਾਲ ਇੱਥੇ ਵੱਸ ਸਕਦੇ ਹਨ।
ਉਨ੍ਹਾਂ ਕਿਹਾ ਕਿ ਨਿਊਜੀਲੈਂਡ ਦੇ ਪੱਕੇ ਰਿਹਾਇਸ਼ੀਆਂ ਨੂੰ ਆਪਣੇ ਮਾਪਿਆਂ ਨੂੰ ਪੱਕਾ ਕਰਵਾਉਣ ਦਾ ਮੌਕਾ ਮਿਲੇਗਾ ਤੇ ਹਰ ਸਾਲ ਇਹ ਕੋਟਾ 2500 ਦਾ ਹੋਏਗਾ। ਐਪਲੀਕੈਂਟ ਲਈ ਉੱਚੀਆਂ ਤਨਖਾਹਾਂ ਦੇ ਥਰੇਸ਼ਹੋਲਡ ਦਾ ਰੌਲਾ ਵੀ ਖਤਮ ਕਰ ਦਿੱਤਾ ਗਿਆ ਹੈ।
- 14 ਨਵੰਬਰ ਤੋਂ ਮੌਜੂਦਾ ਐਕਸਪ੍ਰੈਸ਼ਨ ਆਫ ਇਨਟਰਸਟ ਸੂਚੀ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ
- ਨਵੀਂ ਐਕਸਪ੍ਰੈਸ਼ਨ ਆਫ ਇਨਟਰਸਟ ਇਸ ਕਿਊ ਵਿੱਚ ਜਾਣ ਦੀ ਬਜਾਏ ਬੈਲੱਟ ਵਿੱਚ ਜਾਏਗੀ
- ਬੈਲੱਟ ਵਿੱਚ ਮੌਜੂਦ 500 ਐਕਸਪ੍ਰੈਸ਼ਨ ਆਫ ਇਨਟਰਸਟ ਨੂੰ ਹਰ ਸਾਲ ਵੀਜਾ ਜਾਰੀ ਹੋਏਗਾ ਤੇ ਜਦੋਂ ਮੌਜੂਦਾ ਕਿਊ ਖਤਮ ਹੋ ਜਾਏਗੀ ਤਾਂ ਇਹ ਕੋਟਾ 2500 ਕਰ ਦਿੱਤਾ ਜਾਏਗਾ।
- ਇਨਕਮ ਥਰੇਸ਼ਹੋਲਡ ਨੂੰ ਵੀ ਪਹਿਲਾਂ ਮੁਕਾਬਲੇ ਕਾਫੀ ਘਟਾ ਦਿੱਤਾ ਜਾਏਗਾ
- ਸਕਿਲਡ ਮਾਈਗ੍ਰੇਂਟ ਕੈਟੇਗਰੀ ਵਿੱਚ ਹੋਏ ਬਦਲਾਵਾਂ ਤਹਿਤ ਪੀ ਐਚ ਡੀ ਕਰਮਚਾਰੀ ਤੁਰੰਤ ਕੁਆਲੀਫਾਈ ਹੋਣਗੇ।
- ਅਧਿਆਪਕ, ਰਜਿਸਟਰਡ ਟਰੇਡ ਪਰਸਨ ਨੂੰ ਵੀ ਇਨ੍ਹਾਂ ਬਦਲਾਵਾਂ ਤਹਿਤ ਲਾਹਾ ਮਿਲੇਗਾ, ਬਸ਼ਰਤੇ ਇਹ ਇੱਕ ਖਾਸ ਸਮੇਂ ਲਈ ਨਿਊਜੀਲੈਂਡ ਵਿੱਚ ਕੰਮ ਕਰਦੇ ਹਨ।