ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਮੰਕੀਪਾਕਸ ਦੇ ਕਮਿਊਨਿਟੀ ਕੇਸਾਂ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿੱਥੇ ਬੀਤੇ ਵੀਰਵਾਰ ਆਕਲੈਂਡ ਵਿੱਚ 2 ਕੇਸਾਂ ਦੀ ਪੁਸ਼ਟੀ ਹੋਈ ਸੀ, ਉੱਥੇ ਹੀ ਇਨ੍ਹਾਂ ਕੇਸਾਂ ਦੀ ਗਿਣਤੀ ਵੱਧਕੇ 9 ਪੁੱਜ ਗਈ ਹੈ, ਜਿਨ੍ਹਾਂ ਵਿੱਚੋਂ 7 ਕੇਸ ਆਕਲੈਂਡ ਵਿੱਚ ਹਨ ਅਤੇ 2 ਕੇਸ ਵਲੰਿਗਟਨ ਵਿੱਚ ਹਨ।
ਸਮਾਲਪੋਕਸ ਦੀ ਵੈਕਸੀਨ ਜੋ ਕਿ ਮੰਕੀਪਾਕਸ ਦੇ ਇਲਾਜ ਲਈ ਵਰਤੀ ਜਾਂਦੀ ਹੈ, ਉਹ ਨਿਊਜੀਲੈਂਡ ਵਿੱਚ ਦਸੰਬਰ ਵਿੱਚ ਉਪਲਬਧ ਹੋਏਗੀ।
ਸਿਹਤ ਅਧਿਕਾਰੀ ਸਾਹਮਣੇ ਆਏ ਇਨ੍ਹਾਂ ਕਮਿਊਨਿਟੀ ਕੇਸਾਂ ਤੋਂ ਹੈਰਾਨ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਮਿਊਨਿਟੀ ਕੇਸਾਂ ਵਿੱਚ ਵਾਧੇ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਸੀ, ਹਾਲਾਂਕਿ ਓਵਰਸੀਜ਼ ਨਾਲ ਸਬੰਧਤ ਕੇਸ ਜਰੂਰ ਸਾਹਮਣੇ ਆ ਸਕਦੇ ਸਨ।