ਆਕਲੈਂਡ (ਤਰਨਦੀਪ ਬਿਲਾਸਪੁਰ ) ਅੱਜ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਵਲੋਂ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮਾਪਿਆਂ ਦੀ ਪੱਕੀ ਰਿਹਾਇਸ਼ ਬਾਬਤ ਜਿਥੇ ਐਲਾਨ ਕੀਤਾ | ਉਥੇ ਹੀ ਸਕਿਲਡ ਮਾਈਗ੍ਰੈਂਟ ਵੀਜ਼ੇ ਤਹਿਤ ਪੱਕੇ ਹੋਣ ਵਾਲਿਆਂ ਲਈ ਵੀ ਰਾਹ ਖੋਲਿਆ ਹੈ | ਆਓ ਜਾਣਦੇ ਹਾਂ ਕਿ ਨਵੀਂ ਯੋਜਨਾ ਤਹਿਤ ਕੀ ਕੀ ਹੋਵੇਗਾ |
- ਸਕਿਲਡ ਮਾਈਗ੍ਰੈਂਟ ਵੀਜ਼ੇ ਤਹਿਤ ਪੀ ਆਰ ਲਈ ਹੁਣ 9 ਨਵੰਬਰ 2022 ਤੋਂ ਪੀ ਆਰ ਅਪਲਾਈ ਕੀਤੀ ਜਾ ਸਕਦੀ ਹੈ | ਪਰ ਅਗਲੇ ਸਾਲ ਮੱਧ ਤੱਕ ਜਾਂਦਿਆਂ ਇਹ ਅੰਕ 180 ਹੋ ਜਾਣਗੇ |
- ਇਮੀਗ੍ਰੇਸ਼ਨ ਮਨਿਸਟਰ ਅਨੁਸਾਰ ਗ੍ਰੀਨ ਲਿਸਟ ਵਿਚ ਚਲੇ ਗਏ ਕਿੱਤੇ ਉਸੇ ਤਰੀਕੇ ਹੀ ਪੀ.ਆਰ ਲੈ ਸਕਣਗੇ , ਪਰੰਤੂ ਗ੍ਰੀਨ ਲਿਸਟ ਤੋਂ ਬਾਹਰ ਰਹਿ ਗਏ ਕਿੱਤੇ ਹੀ ਇਸ ਕੈਟਾਗਰੀ ਤਹਿਤ ਆਉਣਗੇ ਅਤੇ ਉਹਨਾਂ ਨੂੰ ਵੀ ਪੀ ਆਰ ਲੈਣ ਤੋਂ ਪਹਿਲਾ ਛੇ ਨੰਬਰ ਪ੍ਰਾਪਤ ਕਰਨੇ ਜਰੂਰੀ ਹੋਣਗੇ | ਜੋ ਇੱਕ ਟੇਬਲ ਨੂੰ ਦੇਖ ਕਿ ਤੁਸੀਂ ਸਮਝ ਸਕਦੇ ਹੋ |
ਮਾਪਿਆਂ ਦੀ ਪੱਕੀ ਰਿਹਾਇਸ਼ -
ਅੱਜ ਇਮੀਗ੍ਰੇਸ਼ਨ ਮਨਿਸਟਰ ਨੇ ਮਾਪਿਆਂ ਦੀ ਪੱਕੀ ਰਿਹਾਇਸ਼ ਬਾਬਤ ਵੀ ਐਲਾਨ ਕੀਤਾ |
- ਜਿਸ ਤਹਿਤ 14 ਨਵੰਬਰ 2022 ਤੋਂ ਇਓਈ (EOI) ਖੋਲੀ ਜਾਵੇਗੀ | ਇਸ ਨੀਤੀ ਤਹਿਤ ਹਰ ਸਾਲ 2500 ਮਾਪੇ ਪੱਕੇ ਹੋਣਗੇ |
-ਪਾਈਆਂ ਇਓਈ ਵਿਚੋਂ ਪਹਿਲਾ ਗਰੁੱਪ ਲਾਟਰੀ ਸਿਸਟਮ ਰਾਹੀਂ ਅਗਸਤ 2023 ਵਿਚ 500 ਮਾਪਿਆਂ ਦਾ ਨਿੱਕਲੇਗਾ , ਤੇ ਇਹ ਲਾਟਰੀ ਹਰ ਤਿੰਨ ਮਹੀਨੇ ਬਾਅਦ ਨਿੱਕਲੇਗੀ |
- ਇੱਕ ਬਾਰ ਪਾਈ ਇਓਈ ਦੋ ਸਾਲ ਲਾਟਰੀ ਵਾਲੇ ਬਕਸੇ ਵਿਚ ਰਹੇਗੀ |
-ਮਾਪਿਆਂ ਨੂੰ ਬਲਾਉਣ ਲਈ ਇੱਕ ਆਮਦਨ ਬਾਬਤ ਵੀ ਇਨਡੈਕਸ ਕੰਮ ਕਰੇਗਾ , ਜੇਕਰ ਤੁਸੀਂ ਇੱਕ ਮਾਪੇ ਨੂੰ ਬੁਲਾਉਣਾ ਹੈ ਤਾਂ ਤੁਹਾਡੀ ਮੀਡੀਅਨ ਵੇਜ਼ ਦੀ 1.5 ਆਮਦਨ ਚਾਹੀਦੀ ਹੈ , ਜੋ ਕਿ ਇਸ ਮੌਕੇ 57740 ਦਾ 86611 ਡਾਲਰ ਬਣਦੀ ਹੈ | ਜੇਕਰ ਤੁਸੀਂ ਆਪਣੇ ਜੀਵਨ ਸਾਥੀ ਨਾਲ ਰਲਕੇ ਆਪਣੇ ਮਾਪੇ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਇਹ ਆਮਦਨ 115481 ਡਾਲਰ ਹੋ ਜਾਵੇਗੀ |
- ਇਸੇ ਤਰੀਕੇ ਆਪਣੇ ਦੋਵੇਂ ਮਾਪਿਆਂ ਨੂੰ ਬਲਾਉਣ ਲਈ ਸਿੰਗਲ ਅਰਜ਼ੀ ਕਰਤਾ ਦੀ ਆਮਦਨ 115481 ਡਾਲਰ ਅਤੇ ਜੋੜੇ ਦੀ ਆਮਦਨ 144352 ਡਾਲਰ ਹੋਣੀ ਚਾਹੀਦੀ ਹੈ | ਇਥੋਂ ਤੱਕ ਕਿ ਇੱਕ ਜੋੜਾ ਆਪਣੇ ਦੋਵਾਂ ਦੇ ਮਾਪਿਆਂ ਨੂੰ ਵੀ ਇਕੱਠਾ ਸਪੌਂਸਰ ਕਰ ਸਕਦਾ ਹੈ ,ਜਿਸ ਲਈ ਆਮਦਨ 202492 ਡਾਲਰ ਸਲਾਨਾ ਹੋਣੀ ਚਾਹੀਦੀ ਹੈ |
- ਐਨਾ ਹੀ ਨਹੀਂ ਜੋ ਆਮਦਨ ਤੁਸੀਂ ਮਾਪਿਆਂ ਦੇ ਵੀਜ਼ੇ ਪਾਉਣ ਵੇਲੇ ਦਿਖਾਓਗੇ ,ਉਹ ਪਿਛਲੇ ਤਿੰਨ ਸਾਲ ਤੋਂ ਲਗਾਤਾਰਤਾ ਵਿਚ ਉਸ ਸਮੇਂ ਦੀ ਤਹਿ ਮੀਡੀਅਨ ਵੇਜ਼ ਦਾ 1.5 ਹੋਣੀ ਚਾਹੀਦੀ ਹੈ |
ਇਸ ਮੌਕੇ ਮਨਿਸਟਰ ਨੂੰ ਮੁੜ ਫਿਰ ਹਾਜ਼ਰੀਨ ਨੇ ਔਫ ਸੋਰ ਸਟੱਕ ਮਾਈਗ੍ਰੈਂਟ ਅਤੇ ਓਵਰ ਸਟੇਅ ਬਾਬਤ ਜਦੋਂ ਪੁੱਛਿਆ ਤਾਂ ਹਰ ਬਾਰ ਦੀ ਤਰਾਂ ਜੁਆਬ ਮਿਲਿਆ ਅਸੀਂ ਵਿਚਾਰ ਕਰ ਰਹੇ ਹਾਂ |