ਆਕਲੈਂਡ (ਹਰਪ੍ਰੀਤ ਸਿੰਘ) - ਜੈੱਟਸਟਾਰ ਆਪਣੇ ਗ੍ਰਾਹਕਾਂ ਦੇ ਹੱਕਾਂ ਦਾ ਘਾਣ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਇਸ ਮਾਮਲੇ ਵਿੱਚ ਕੰਜਿਊਮਰ ਐਨ ਜੈਡ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ, ਜਿਸ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਕੰਜਿਊਮਰ ਐਨ ਜੈਡ ਦੇ ਮੁੱਖ ਪ੍ਰਬੰਧਕ ਜੋਨ ਡਫੀ ਨੇ ਦੱਸਿਆ ਕਿ ਜਦੋਂ ਏਅਰਲਾਈਨ ਦੀ ਗਲਤੀ ਜਾਂ ਏਅਰਲਾਈਨ ਦੇ ਦਾਇਰੇ ਵਿੱਚ ਆਉਂਦੇ ਕਾਰਨਾਂ ਕਰਕੇ ਫਲਾਈਟ ਰੱਦ ਹੁੰਦੀ ਹੈ ਤਾਂ ਗ੍ਰਾਹਕਾਂ ਨੂੰ ਟਿਕਟ ਦੀ ਰਿਫੰਡ ਤੋਂ ਇਲਾਵਾ ਗ੍ਰਾਹਕਾਂ ਵਲੋਂ ਕੀਤੇ ਖਰਚੇ ਜਿਨ੍ਹਾਂ ਵਿੱਚ ਹੋਟਲ ਦਾ ਪੂਰਾ ਖਰਚਾ, ਟ੍ਰਾਂਸਪੋਰਟੇਸ਼ਨ ਦਾ ਖਰਚਾ ਜਾਂ ਇਸ ਨਾਲ ਸਬੰਧਤ ਹੋਰ ਕੋਈ ਖਰਚਾ ਹੁੰਦਾ ਹੈ, ਉਹ ਵੀ ਏਅਰਲਾਈਨ ਭੁਗਤਾਨ ਕਰਨ ਦੀ ਹੱਕਦਾਰ ਹੁੰਦੀ ਹੈ। ਪਰ ਜੈੱਟਸਟਾਰ ਨੇ ਆਪਣੀ ਵੈਬਸਾਈਟ 'ਤੇ ਲਿਖਿਆ ਹੈ ਕਿ ਉਹ ਸੀਮਿਤ ਰੂਪ ਵਿੱਚ ਹੀ ਗ੍ਰਾਹਕਾਂ ਨੂੰ ਭੁਗਤਾਨ ਕਰੇਗੀ, ਜੋ ਨਿਯਮਾਂ ਦੇ ਖਿਲਾਫ ਹੈ ਤੇ ਇਸੇ ਨੂੰ ਲੈਕੇ ਹੁਣ ਛਾਣਬੀਣ ਚੱਲ ਰਹੀ ਹੈ।