ਆਕਲੈਂਡ (ਹਰਪ੍ਰੀਤ ਸਿੰਘ) - ਮਾਮਲਾ ਬਠਿੰਡੇ ਨਾਲ ਸਬੰਧਤ ਹੈ, ਜਿੱਥੇ ਇੱਕ ਐਨ ਆਰ ਆਈ ਨੇ ਵਿਆਹ ਕਰਵਾਉਣ ਲਈ 'ਸੁੰਦਰ ਲੜਕੀਆਂ ਦਾ ਮੁਕਾਬਲਾ' ਹੀ ਰੱਖ ਦਿੱਤਾ ਤੇ ਉਨ੍ਹਾਂ ਨੂੰ ਹੋਟਲ ਵਿੱਚ ਆਉਣ ਦਾ ਖੁੱਲਾ ਸੱਦਾ ਦਿੱਤਾ। ਸਭ ਤੋਂ ਸੋਹਣੀ ਕੁੜੀ ਨੂੰ ਕੈਨੇਡਾ ਦੇ ਐਨ ਆਰ ਆਈ ਨਾਲ ਵਿਆਹ ਦੀ ਪੇਸ਼ਕਸ਼ ਦਿੱਤੇ ਜਾਣ ਦੀ ਗੱਲ ਆਖੀ ਗਈ, ਇਨ੍ਹਾਂ ਹੀ ਨਹੀਂ ਇਸ ਲਈ ਸਿਰਫ ਜਨਰਲ ਕੈਟੇਗਰੀ ਦੀਆਂ ਕੁੜੀਆਂ ਨੂੰ ਹੀ ਬੁਲਾਇਆ ਗਿਆ ਸੀ।
ਸੋਸ਼ਲ ਮੀਡੀਆ 'ਤੇ ਇਹ ਮਸਲਾ ਕਾਫੀ ਵਾਇਰਲ ਹੋੋਇਆ ਤੇ ਧੀਆਂ-ਭੈਣਾਂ ਦੀ ਇਸ ਤਰ੍ਹਾਂ ਇੱਜਣ ਉਛਾਲੇ ਜਾਣ ਤੋਂ ਨਾਰਾਜ ਲੋਕਾਂ ਨੇ ਇਹ ਮੁਕਾਬਲਾ ਰੱਦ ਕਰਵਾਇਆ। ਇਹ ਮੁਕਾਬਲਾ 23 ਅਕਤੂਬਰ ਨੂੰ ਰੱਖਿਆ ਗਿਆ ਸੀ।