ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਾਸੀਆਂ ਨੂੰ ਬੱਸ ਸੇਵਾਵਾਂ ਵਿੱਚ ਆਉਣ ਵਾਲੀ ਕਮੀ ਕਾਰਨ ਔਖਿਆਈ ਝੱਲਣੀ ਪੈ ਸਕਦੀ ਹੈ, ਦਰਅਸਲ ਮੈੱਟਲੰਿਕ ਨੇ ਵਲੰਿਗਟਨ ਵਿੱਚ ਡਰਾਈਵਰਾਂ ਦੀ ਘਾਟ ਕਾਰਨ 67 ਬੱਸ ਸੇਵਾਵਾਂ ਦੇ ਰੂਟ ਰੱਦ ਕਰਨ ਦਾ ਮਨ ਬਣਾ ਲਿਆ ਹੈ।
ਦੱਸਦੀਏ ਕਿ ਇਹ ਸੱਮਸਿਆ ਹੁਣ ਦੀ ਨਹੀਂ ਬਲਕਿ ਬੀਤੀ ਅਗਸਤ ਵਿੱਚ ਵੀ ਘੱਟੋ-ਘੱਟ 18% ਬੱਸ ਸੇਵਾਵਾਂ ਇਸ ਸੱਮਸਿਆ ਕਾਰਨ ਪ੍ਰਭਾਵਿਤ ਹੋਈਆਂ ਸਨ ਤੇ ਇਹ ਮਸਲਾ ਇਸ ਜਨਵਰੀ ਦੀ ਸ਼ੁਰੂਆਤ ਤੋਂ ਹੀ ਵਲੰਿਗਟਨ ਵਾਸੀਆਂ ਲਈ ਦਿੱਕਤਾਂ ਦਾ ਕਾਰਨ ਬਣ ਰਿਹਾ ਹੈ, ਜੋ ਕੰਮਾਂਕਾਜਾਂ ਲਈ ਤੇ ਰੋਜਾਨਾ ਆਉਣ-ਜਾਣ ਲਈ ਇਨ੍ਹਾਂ ਬੱਸ ਸੇਵਾਵਾਂ ਨੂੰ ਵਰਤਦੇ ਹਨ।
ਹਾਲਾਂਕਿ ਮੈੱਟਲੰਿਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਫੈਸਲੇ ਨਾਲ ਅਚਾਨਕ ਰੱਦ ਕੀਤੀਆਂ ਜਾਣ ਵਾਲੀਆਂ ਬੱਸ ਸੇਵਾਵਾਂ ਵਿੱਚ ਕਮੀ ਆਏਗੀ ਤੇ ਯਾਤਰੀਆਂ ਨੂੰ ਭਰੋਸੇਯੋਗ ਸੇਵਾ ਪ੍ਰਦਾਨ ਕੀਤੀ ਜਾਏਗੀ, ਪਰ ਮੈੱਟਲੰਿਕ ਦੇ ਇਸ ਫੈਸਲੇ ਤੋਂ ਵਲੰਿਗਟਨ ਵਾਸੀ ਨਾਖੁਸ਼ ਹਨ।