ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਅਸਥਿਰ ਹੋਏ ਨਿਊਜੀਲੈਂਡ ਵਾਸੀਆਂ ਲਈ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਤਾਜਾ ਸਾਹਮਣੇ ਆ ਰਹੇ ਆਂਕੜੇ ਇਹ ਦੱਸ ਰਹੇ ਹਨ ਕਿ ਅਜੇ ਵੀ ਨਿਊਜੀਲੈਂਡ ਵਾਸੀਆਂ ਨੂੰ ਨਜਦੀਕੀ ਭਵਿੱਖ ਵਿੱਚ ਮਹਿੰਗਾਈ ਤੋਂ ਰਾਹਤ ਨਹੀਂ ਮਿਲੇਗੀ।
ਰਿਜ਼ਰਵ ਬੈਂਕ ਵਲੋਂ ਮਹਿੰਗਾਈ ਨੂੰ ਲਗਾਤਾਰ ਕਾਬੂ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਤਾਜਾ ਜਾਰੀ ਹੋਏ ਪ੍ਰਾਈਸ ਇੰਡੈਕਸ ਵਿੱਚ ਨਾ ਕਾਮਯਾਬ ਸਾਬਿਤ ਹੋਈਆਂ ਹਨ, ਜੋ ਕਿ ਅਜੇ ਵੀ 7% ਤੋਂ ਪਾਰ ਹੈ।
ਇਨਫੋਰਮੈਟਿਕਸ ਪ੍ਰਿੰਸੀਪਲ ਇਕਨਾਮਿਸਟ ਬਰੇਡ ਓਲਸਨ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਗੜਦਾ ਹੋਇਆ ਕੋਸਟ ਆਫ ਲਿਵਿੰਗ ਦਾ ਮੁੱਦਾ, ਬਹੁਤੇ ਪਰਿਵਾਰਾਂ ਨੂੰ ਰੁਲਾ ਰਿਹਾ ਹੈ।
ਲੋਕ ਆਪਣੇ ਬਜਟ ਨੂੰ ਕਾਬੂ ਵਿੱਚ ਰੱਖਣ ਲਈ ਗੱਡੀਆਂ ਨਾ ਵਰਤਣ, ਛੁੱਟੀਆਂ ਦੇ ਖਰਚੇ ਘਟਾਉਣ ਤੇ ਵਧੇਰੇ ਕੰਮ ਕਰਨ ਨੂੰ ਮਜਬੂਰ ਹੋ ਰਹੇ ਹਨ।
ਦੱਸਦੀਏ ਕਿ ਅੱਜ ਦੇ ਜਾਰੀ ਹੋਏ ਮਹਿੰਗਾਈ ਦਰ ਦੇ 7.2% ਦੇ ਆਂਕੜੇ 1990 ਤੋਂ ਬਾਅਦ ਦੂਜੀ ਵਾਰ ਸਭ ਤੋਂ ਵੱਧ ਮਹਿੰਗਾਈ ਦਰ ਦਰਸਾ ਰਹੇ ਹਨ, ਇਸ ਤੋਂ ਪਹਿਲਾਂ 7.3% ਦਰ ਬੀਤੀ ਜੂਨ ਵਿੱਚ ਹੀ ਦਰਜ ਕੀਤੀ ਗਈ ਸੀ।