ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੱੁਡ ਨੇ ਅੱਜ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਅਜੇ ਵੀ ਜੁਲਾਈ ਤੋਂ ਲੈਕੇ ਹੁਣ ਤੱਕ 35,000 ਵੀਜਿਆਂ ਦੀ ਪ੍ਰੋਸੈਸਿੰਗ ਨਹੀਂ ਹੋ ਸਕੀ ਹੈ ਤੇ ਇਸ ਗੱਲ ਨੂੰ ਲੈਕੇ ਉਨ੍ਹਾਂ ਕਿਤੇ ਨਾ ਕਿਤੇ ਸ਼ਰਮਿੰਦਗੀ ਪ੍ਰਗਟਾਈ ਤੇ ਸਿਸਟਮ ਵਿਚਲੀ ਕਮੀ ਨੂੰ ਕਬੂਲਿਆ।
ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲਗਭਗ 100,000 ਦੇ ਲਗਭਗ ਆਈਆਂ ਵੀਜਾ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਲੈਕੇ ਹਾਲਾਤ ਹੁਣ ਕੁਝ ਸਧਾਰਨ ਹੋ ਰਹੇ ਹਨ ਤੇ ਪ੍ਰੋਸੈਸਿੰਗ ਦਾ ਕੰਮ ਸਿਰੇ ਚੜਾਇਆ ਜਾ ਰਿਹਾ ਹੈ।
ਦਰਅਸਲ 31 ਜੁਲਾਈ ਤੋਂ ਹੁਣ ਤੱਕ ਹਜਾਰਾਂ ਦੀ ਗਿਣਤੀ ਵਿੱਚ ਵੀਜੀਟਰ ਵੀਜੇ ਲਈ ਦੁਨੀਆਂ ਭਰ ਦੇ ਦੇਸ਼ਾਂ ਤੋਂ ਲੋਕਾਂ ਨੇ ਅਪਲਾਈ ਕੀਤਾ ਸੀ ਤੇ ਉਨ੍ਹਾਂ ਵਿੱਚੋਂ ਅੱਧੀਆਂ ਕੁ ਫਾਈਲਾਂ ਦੀ ਪ੍ਰੋਸੈਸਿੰਗ ਹੀ ਹੋ ਸਕੀ ਹੈ ਅਤੇ ਅਜੇ ਵੀ 35,000 ਲੋਕਾਂ ਨੂੰ ਉਡੀਕ ਹੈ ਕਿ ਕੀ ਉਹ ਨਿਊਜੀਲੈਂਡ ਘੁੰਮਣ ਆ ਸਕਣਗੇ ਵੀ ਜਾਂ ਨਹੀਂ।
ਉਨ੍ਹਾਂ ਇਸ ਮੌਕੇ ਓਵਰਸੀਜ਼ ਵਿੱਚ ਫਸੇ ਪੋਸਟ ਸਟੱਡੀ ਵੀਜਾ ਧਾਰਕਾਂ, ਜਿਨ੍ਹਾਂ ਦੇ ਵੀਜੇ ਬਾਹਰ ਫਸੇ ਰਹਿਣ ਕਾਰਨ ਖਤਮ ਹੋ ਗਏ ਹਨ ਅਤੇ ਨਿਊਜੀਲੈਂਡ ਵਿੱਚ ਮੌਜੂਦ ਓਵਰਸਟੇਅ ਕਰਨ ਵਾਲਿਆਂ ਦੇ ਸਬੰਧ ਵਿੱਚ ਵੀ ਆਸ ਦੀ ਕਿਰਨ ਪ੍ਰਗਟਾਈ ਤੇ ਕਿਹਾ ਕਿ ਇਸ ਮੁੱਦੇ 'ਤੇ ਉਹ ਅਜੇ ਵੀ ਆਸ਼ਾਵਾਦੀ ਹਨ ਤੇ ਇਸ ਮੁੱਦੇ ਨੂੰ ਆਪਣੇ ਧਿਆਨ ਵਿੱਚ ਰੱਖਿਆ ਹੋਇਆ ਹੈ।